ਫਿਰ ਮਹਿੰਗੀ ਹੋਵੇਗੀ ਬਿਜਲੀ, ਨਵੇਂ ਸਾਲ ‘ਤੇ ਸਰਕਾਰ ਲਾਵੇਗੀ ਲੋਕਾਂ ਨੂੰ ਕਰੰਟ

0
998

ਚੰਡੀਗਡ਼ . ਪੰਜਾਬ ‘ਚ ਬਿਜਲੀ ਪਹਿਲਾਂ ਹੀ ਦੂਜੇ ਰਾਜਾਂ ਨਾਲੋਂ ਮਹਿੰਗੀ ਹੈ ਅਤੇ ਹੁਣ ਪਾਵਰਕਾਮ ਪਹਿਲੀ ਜਨਵਰੀ ਤੋਂ ਬਿਜਲੀ ਹੋਰ ਮਹਿੰਗੀ ਕਰਕੇ ਲੋਕਾਂ ਨੂੰ ਝਟਕਾ ਦੇਣ ਜਾ ਰਿਹਾ ਹੈ। ਪੰਜਾਬ ਬਿਜਲੀ ਅਥਾਰਟੀ ਕਮੀਸ਼ਨ ਵਲੋਂ ਪਾਵਰਕਾਮ ਦੀ ਪਟੀਸ਼ਨ ‘ਤੇ ਫ਼ੈਸਲਾ ਕਰਦੇ ਹੋਏ ਪਾਵਰਕਾਮ ਨੂੰ ਇਕ ਸਾਲ ਲਈ ਪਹਿਲੀ ਜਨਵਰੀ ਤੋਂ 30 ਪੈਸੇ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਵਾਧਾ ਸਾਲ 2020-21 ਲਈ ਵਧਾਈਆਂ  ਜਾਣ ਵਾਲੀਆਂ ਸੰਭਾਵਿਤ ਦਰਾਂ ਤੋਂ ਵੱਖਰਾ ਹੋਵੇਗਾ। ਪਾਵਰਕਾਮ ਨੂੰ ਕੁਝ ਮਹੀਨੇ ਪਹਿਲਾਂ ਨਿੱਜੀ ਥਰਮਲ ਪਲਾਂਟਾਂ ਨੂੰ 1400 ਕਰੋੜ ਰੁਪਏ  ਦੀ ਹੋਰ ਅਦਾਇਗੀ  ਕਰਨੀ ਪਈ ਸੀ, ਜਿਸ ‘ਚ ਕੋਲੇ ਦੀ ਧੁਆਈ ਦਾ ਵਸੂਲਣ ਦਾ ਕੇਸ ਕੀਤਾ ਸੀ। ਪਾਵਰਕਾਮ ਇਹ ਕੇਸ ਹਾਰ ਗਿਆ ਸੀ ਤੇ ਉਸ ਨੂੰ ਥਰਮਲ ਪਲਾਂਟਾਂ ਨੂੰ ਇਹ ਅਦਾਇਗੀ ਕਰਨੀ ਪਈ ਸੀ ।