ਜ਼ੀਰਕਪੁਰ : ਜੀਜੇ ਨੇ ਸਾਲ਼ੇ ਦੀ ਧੌਣ ਵੱਢੀ, ਪਤੀ-ਪਤਨੀ ਦੇ ਰਿਸ਼ਤੇ ‘ਚ ਕਰ ਰਿਹਾ ਸੀ ਦਖਲਅੰਦਾਜ਼ੀ

0
969

ਜ਼ੀਰਕਪੁਰ| ਜ਼ੀਰਕਪੁਰ ਦੇ ਸਿਟੀ ਐਨਕਲੇਵ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਸਾਲ਼ੇ ਦਾ ਕਤਲ ਕਰ ਦਿੱਤਾ। ਕਤਲ ਦਾ ਕਾਰਨ ਸਾਲੇ ਅਤੇ ਜੀਜੇ ਦਾ ਝਗੜਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਜੀਜਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਸੂਚਨਾ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਬਾਤ ਇਲਾਕੇ ਦੇ ਸਿਟੀ ਐਨਕਲੇਵ ‘ਚ ਕਿਰਾਏ ‘ਤੇ ਰਹਿ ਰਹੇ ਯੂਪੀ ਦੇ ਰਹਿਣ ਵਾਲੀ ਅੰਜੇ ਅਤੇ ਗੋਰਖਪੁਰ ਦੀ ਰਹਿਣ ਵਾਲੀ ਨੇਹਾ ਦਾ ਅਕਸਰ ਹੀ ਝਗੜਾ ਰਹਿੰਦਾ ਸੀ। ਘਰੇਲੂ ਝਗੜੇ ਦੇ ਚਲਦਿਆਂ ਅੰਜੇ ਅਕਸਰ ਆਪਣੀ ਪਤਨੀ ਨੇਹਾ ਨੂੰ ਕੁੱਟਦਾ ਸੀ। ਬੀਤੀ ਰਾਤ ਵੀ ਕਰੀਬ 9 ਵਜੇ ਅੰਜੇ ਦਾ ਆਪਣੀ ਪਤਨੀ ਨਾਲ ਸੜਕ ‘ਤੇ ਬਹਿਸ ਹੋ ਰਹੀ ਸੀ, ਜਿਸ ਦੌਰਾਨ ਉਸ ਨੇ ਨੇਹਾ ਦੀ ਵੀ ਕੁੱਟਮਾਰ ਕੀਤੀ। ਲਾਲੀ, ਜੋ ਉਨ੍ਹਾਂ ਦੇ ਗੁਆਂਢ ਵਿੱਚ ਚਾਹ ਦੀ ਦੁਕਾਨ ਚਲਾਉਂਦੀ ਹੈ, ਨੇਹਾ ਨੂੰ ਆਪਣੇ ਘਰ ਲੈ ਗਈ।

ਮਾਮਲਾ ਸ਼ਾਂਤ ਹੋਣ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ। ਰੱਖੜੀ ਦਾ ਤਿਉਹਾਰ ਹੋਣ ਕਾਰਨ ਨੇਹਾ ਦਾ ਭਰਾ ਨਿਖਲ ਯਾਦਵ ਉਸ ਤੋਂ ਰੱਖੜੀ ਬੰਨ੍ਹਵਾਉਣ ਆਇਆ ਸੀ ਅਤੇ ਉਸ ਦੀ ਭੈਣ ਨਾਲ ਝਗੜਾ ਹੁੰਦਾ ਦੇਖ ਦੋਵਾਂ ‘ਚ ਲੜਾਈ ਹੋ ਗਈ। ਉਸ ਨੇ ਆਪਣੇ ਜੀਜਾ ਨੂੰ ਕਿਹਾ ਕਿ ਉਹ ਆਪਣੀ ਭੈਣ ਨੂੰ ਆਪਣੇ ਨਾਲ ਲੈ ਜਾਵੇਗਾ। ਜਿਸ ਤੋਂ ਬਾਅਦ ਅੰਜੇ ਨੇ ਆਪਣੀ ਪਤਨੀ ਅਤੇ ਜੀਜਾ ਨਾਲ ਝਗੜਾ ਕੀਤਾ ਅਤੇ ਵਾਪਸ ਨਾ ਆਉਣ ਦੀ ਗੱਲ ਕਹਿ ਕੇ ਚਲੇ ਗਏ। ਪਰ ਰਾਤ ਨੂੰ ਉਹ ਘਰ ਪਰਤਿਆ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਬਾਹਰ ਵਿਹੜੇ ਵਿੱਚ ਪਏ ਨਿਖਲ ਦਾ ਕਤਲ ਕਰ ਦਿੱਤਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਸਿਮਰਜੀਤ ਸਿੰਘ ਸ਼ੇਰਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ।