ਨੈਸ਼ਨਲ ਡੈਕਸ,18 ਫਰਵਰੀ। ਇੰਡੀਆਜ਼ ਗੌਟ ਟੈਲੇਂਟ ਵਿਵਾਦ ‘ਤੇ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਅਤੇ ਉਸਨੂੰ ਸਖ਼ਤ ਫਟਕਾਰ ਲਗਾਈ। ਭਾਵੇਂ ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ, ਪਰ ਸੁਪਰੀਮ ਕੋਰਟ ਨੇ ਸ਼ੋਅ ਵਿੱਚ ਉਨ੍ਹਾਂ ਦੇ ਬਿਆਨ ਲਈ ਉਨ੍ਹਾਂ ਨੂੰ ਸਖ਼ਤ ਫਟਕਾਰ ਵੀ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਸਦੇ ਮਨ ਵਿੱਚ ਕੁਝ ਗੰਦਗੀ ਹੈ। ਅਦਾਲਤ ਨੇ ਕਿਹਾ ਕਿ ਅਸ਼ਲੀਲਤਾ ਕੀ ਹੈ, ਤੁਹਾਨੂੰ ਪਤਾ ਹੈ? ਤੁਸੀਂ ਮਾਤਾ-ਪਿਤਾ ਨੂੰ ਬੇਇੱਜਤ ਕਰ ਰਹੇ ਹੋ।
ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਜੋ ਕੀਤਾ ਹੈ, ਉਸ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਆਈਵਰੀ ਟਾਵਰਾਂ ਵਿੱਚ ਨਹੀਂ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਕਿਹੜੇ ਸ਼ੋਅ ਤੋਂ ਸਮੱਗਰੀ ਚੋਰੀ ਕੀਤੀ ਹੈ।
ਅਦਾਲਤ ਨੇ ਕਿਹਾ ਕਿ ‘ਇੰਝ ਲਗਦਾ ਹੈ ਕਿ ਇਹਨਾਂ ਦੇ ਦਿਮਾਗ ‘ਚ ਗੰਦਗੀ ਭਰੀ ਹੋਈ ਹੈ।” ਨਾਲ ਹੀ ਕਿਹਾ ਕਿ ਲੋਕਪ੍ਰਿਯ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਬਿਆਨ ਦਿੱਤਾ ਜਾਵੇ, ਇਲਾਹਾਬਾਦੀਆ ਆਪਣੇ ਖਿਲਾਫ ਦਰਜ ਸਾਰੀਆਂ ਐਫਆਈਆਰਜ਼ ਨੂੰ ਇਕੱਠੇ ਕਰਨ ਲਈ ਸੁਪਰੀਮ ਕੋਰਟ ਪਹੁੰਚ ਗਿਆ ਸੀ।ਅਦਾਲਤ ਨੇ ਇਲਾਹਾਬਾਦੀਆ ਨੂੰ ਪੁਲਿਸ ਸਟੇਸ਼ਨ ‘ਚ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਰਣਵੀਰ ਇਲਾਹਾਬਾਦੀਆ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਅਦਾਲਤ ਨੇ ਰਣਵੀਰ ਇਲਾਹਬਾਦੀਆ ਦਾ ਪਾਸਪੋਰਟ ਜ਼ਪਤ ਕਰ ਲਿਆ ਹੈ।SC ਨੇ ਰਣਵੀਰ ਇਲਾਹਾਬਾਦੀਆ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਹੈ। ਨਾਲ ਹੀ ਇਸ ਮਾਮਲੇ ‘ਚ ਕੋਈ ਹੋਰ FIR ਦਰਜ ਨਾ ਹੋਵੇ।