ਭੇਤਭਰੀ ਹਾਲਤ ‘ਚ ਦਰੱਖ਼ਤ ਨਾਲ ਲਟਕਦਾ ਮਿਲਿਆ ਨੌਜਵਾਨ, ਫੈਲੀ ਸਨਸਨੀ

0
980

ਨਵਾਂਸ਼ਹਿਰ | ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ‘ਤੇ ਨਹਿਰ ਕਿਨਾਰੇ ਮੰਗਲਵਾਰ ਸਵੇਰ ਨੂੰ ਇਕ ਨੌਜਵਾਨ ਭੇਤਭਰੀ ਹਾਲਤ ਵਿਚ ਦਰੱਖਤ ਨਾਲ ਲਟਕਦਾ ਮਿਲਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਉੱਥੋਂ ਲੰਘ ਰਹੇ ਰਾਹਗੀਰਾਂ ਵੱਲੋਂ ਨੌਜਵਾਨ ਦੀ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਜੇਬ ਵਿਚੋਂ ਮਿਲੇ ਆਧਾਰ ਕਾਰਡ ਅਨੁਸਾਰ ਉਸ ਦੀ ਪਛਾਣ ਮਨਜੀਤ ਕੁਮਾਰ ਪੁੱਤਰ ਸੱਤਪਾਲ ਵਾਸੀ ਬੋੜਾ ਥਾਣਾ ਗੜ੍ਹਸ਼ੰਕਰ ਵਜੋਂ ਹੋਈ। ਪੁਲਿਸ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।