ਫਿਰੋਜ਼ਪੁਰ | ਪਿੰਡ ਮਹਾਲਮ ਵਿਚ ਰੇਲਵੇ ਟਰੈਕ ‘ਤੇ ਨੌਜਵਾਨ ਮ੍ਰਿਤ ਪਿਆ ਮਿਲਿਆ। ਪਰਿਵਾਰ ਵੱਲੋਂ ਲੜਕੇ ਦਾ ਕਤਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦਇਆ ਸਿੰਘ ਨੇ ਚੰਡੀਗੜ੍ਹ ਜਾਣਾ ਸੀ ਪਰ ਟਰੇਨ ਚਲੀ ਜਾਨ ਕਾਰਨ ਉਹ ਵਾਪਸ ਆ ਗਿਆ ।
ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਕੁਝ ਲੜਕੇ ਦਇਆ ਸਿੰਘ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਸਟੇਸ਼ਨ ਵੱਲ ਲੈ ਕੇ ਜਾ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕਤਲ ਕਰਕੇ ਟਰੇਨ ਦੀ ਪਟੜੀ ‘ਤੇ ਸੁੱਟਿਆ ਗਿਆ ਹੈ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮੌਜੂਦ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਪਤਾ ਲਗਾਇਆ ਜਾਵੇਗਾ ਕਿ ਮ੍ਰਿਤਕ ਦੇ ਸਰੀਰ ‘ਤੇ ਸੱਟਾਂ ਦਾ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਵਿਚ ਜੋ ਆਵੇਗਾ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।