ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ

0
1404

ਚੰਡੀਗੜ੍ਹ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਅਸ਼ਲੀਲ ਵੀਡੀਓ ਦੇ ਆਧਾਰ ’ਤੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਨੌਜਵਾਨ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੀੜਤ 18 ਸਾਲ ਦੀ ਵਿਦਿਆਰਥਣ ਹੈ ਜਦਕਿ ਲੜਕਾ 20 ਸਾਲ ਦਾ ਹੈ। ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਦੋਸ਼ੀ ਮਈ 2022 ਵਿਚ ਉਸਨੂੰ ਇਕ ਘਰ ਲੈ ਗਿਆ ਸੀ ਜਿਥੇ ਉਸਨੇ ਇੱਜ਼ਤ ਲੁੱਟੀ ਤੇ ਅਸ਼ਲੀਲ ਵੀਡੀਓ ਵੀ ਬਣਾਈ।

ਮੁਲਜ਼ਮ ਸ਼ਰਮਨਾਕ ਕਾਰਾ ਕਰਦਾ ਰਿਹਾ। ਇਸ ਘਟਨਾ ਬਾਰੇ ਪਹਿਲਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਮੁਲਜ਼ਮ ਉਸ ਦੀ ਵੀਡੀਓ ਨੂੰ ਅੱਗੇ ਫੈਲਾ ਸਕਦਾ ਹੈ। ਜਾਣਕਾਰੀ ਮੁਤਾਬਕ ਜਦੋਂ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੀੜਤਾ ਨਾਬਾਲਗ ਸੀ। ਪੁਲਿਸ ਨੇ ਇਸ ਮਾਮਲੇ ‘ਚ ਪੋਕਸੋ ਐਕਟ ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।