ਜਲੰਧਰ . ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਯੂਥ ਅਕਾਲੀ ਦਲ ਅੱਜ ਜਲੰਧਰ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੱਕੀ ਦੀ ਕੋਠੀ ਦਾ ਘੋਰਾਓ ਕਰ ਰਿਹਾ ਹੈ।
ਜਲੰਧਰ ਦੇ ਹੁਸ਼ਿਆਰਪੁਰ ਰੋਡ ‘ਤੇ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੀ ਕੋਠੀ ਹੈ। ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਨਾ ਆਪਣੇ ਸਾਥੀਆਂ ਨਾਲ ਸਿੱਕੀ ਦੀ ਕੋਠੀ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਅੱਗੇ ਬੈਰਿਕੇਡਿੰਗ ਕਰ ਦਿੱਤੀ। ਅਕਾਲੀ ਦਲ ਵਾਲੇ ਪੁਲਿਸ ਨਾਲ ਧੱਕਾਮੁੱਕੀ ਕਰਦੇ ਹੋਏ ਬੈਰਿਕੇੰਡਿੰਗ ਤੋੜ ਕੇ ਅੱਗੇ ਵੱਧ ਗਏ।
ਬੰਟੀ ਰੋਮਾਣਾ ਨਾਲ ਸਰਬਜੀਤ ਸਿੰਘ ਸਾਬੀ, ਸੁਖਮਿੰਦਰ ਸਿੰਘ, ਰਾਜਪਾਲ, ਮਨਸਿਮਰਨ ਸਿੰਘ ਮੱਕੜ ਆਦਿ ਵੀ ਸ਼ਾਮਿਲ ਹਨ।
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਰਮਨਜੀਤ ਸਿੰਘ ਸਿੱਕੀ ਦਾ ਪੀਏ ਜਰਮਨਜੀਤ ਸਿੰਘ ਕੰਗ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
ਯੂਥ ਅਕਾਲੀ ਦਲ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੀ ਜਾਣਕਾਰੀ ਅਸੀਂ ਦਿੰਦੇ ਰਹਾਂਗੇ…