ਅਫਗਾਨਿਸਤਾਨ ਤੋਂ ਭਾਰਤ ਪਰਤੇ ਨੌਜਵਾਨ ਨੇ ਸੁਣਾਈ ਹੱਡਬੀਤੀ, ਦੱਸਿਆ ਕਿਵੇਂ ਦਹਿਸ਼ਤ ‘ਚ ਜੀਅ ਰਹੇ ਨੇ ਲੋਕ, ਵੇਖੋ Video

0
2736

ਹੁਸ਼ਿਆਰਪੁਰ (ਅਮਰੀਕ ਕੁਮਾਰ) | ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ‘ਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹੇ ‘ਚ ਵੱਖ-ਵੱਖ ਦੇਸ਼ਾਂ ਤੋਂ ਅਫਗਾਨਿਸਤਾਨ ਕੰਮ ਕਰਨ ਗਏ ਵਿਅਕਤੀਆਂ ਨੂੰ ਸਬੰਧਿਤ ਦੇਸ਼ ਦੀਆਂ ਸਰਕਾਰਾਂ ਵੱਲੋਂ ਵਾਪਸ ਲਿਆਉਣ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਅਧੀਨ ਆਉਂਦੇ ਪਿੰਡ ਸ਼ਾਬੂਦੀਨ ਦਾ ਰਹਿਣ ਵਾਲਾ ਨੌਜਵਾਨ ਕੁਲਦੀਪ ਸਿੰਘ ਜੋ ਕਿ ਅਫਗਾਨਿਸਤਾਨ ਦੇ ਕਾਬੁਲ ‘ਚ ਸਥਿਤ ਯੂਐੱਸ ਅੰਬੈਸੀ ਵਿੱਚ ਪਲੰਬਰ ਦਾ ਕੰਮ ਕਰਦਾ ਸੀ, ਨੇ ਦੱਸਿਆ ਕਿ ਉਹ ਹਾਲ ਹੀ ‘ਚ ਅਫਗਾਨਿਸਤਾਨ ਤੋਂ ਵਾਪਸ ਆਪਣੇ ਪਿੰਡ ਆਇਆ ਹੈ।

ਉਸ ਨੇ ਦੱਸਿਆ ਕਿ ਅਮਰੀਕੀ ਫੌਜ ਵੱਲੋਂ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਸਹੀ-ਸਲਾਮਤ ਪਹਿਲਾਂ ਦੋਹਾ-ਕਤਰ ਪਹੁੰਚਾਇਆ ਗਿਆ, ਜਿੱਥੋਂ ਉਹ ਦਿੱਲੀ ਆਇਆ ਤੇ ਹੁਣ ਆਪਣੇ ਪਿੰਡ ਪਹੁੰਚਿਆ ਹੈ।

ਕੁਲਦੀਪ ਨੇ ਦੱਸਿਆ ਕਿ ਅਕਸਰ ਉਨ੍ਹਾਂ ਦੇ ਕੈਂਪ ‘ਚ ਬਾਹਰੋਂ ਵੀ ਅਫਗਾਨੀ ਲੋਕ ਕੰਮ ਕਰਨ ਲਈ ਆਉਂਦੇ ਸਨ ਤਾਂ ਉਨ੍ਹਾਂ ਵੱਲੋਂ ਦੱਸਿਆ ਜਾਂਦਾ ਸੀ ਕਿ ਬਾਹਰੀ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਖਾਸ ਕਰ ਕੇ ਕਾਬੁਲ ਨੂੰ ਉਥੋਂ ਦਾ ਸਭ ਤੋਂ ਵੱਧ ਸੁਰੱਖਿਅਤ ਹਿੱਸਾ ਮੰਨਿਆ ਜਾਂਦਾ ਹੈ।

ਕਾਬੁਲ ‘ਚ ਵੀ ਵੱਡੀ ਗਿਣਤੀ ਵਿੱਚ ਲੋਕ ਜਮ੍ਹਾ ਹੋ ਚੁੱਕੇ ਸਨ। ਉਸ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵੀ ਜਹਾਜ਼ ‘ਚ ਚੜ੍ਹਨ ਬਾਰੇ ਜੋ ਵੀਡੀਓ ਵਾਇਰਲ ਹੋਈ ਸੀ, ਉਹ ਕਾਬੁਲ ਦੀ ਹੈ ਤੇ ਹੁਣ ਉਥੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਤੇ ਲੋਕ ਡਰ ਦੇ ਮਾਹੌਲ ‘ਚ ਰਹਿ ਰਹੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)