ਸ੍ਰੀ ਮੁਕਤਸਰ ਸਾਹਿਬ | ਅੱਜ ਕੋਟਕਪੁਰਾ ਮਾਰਗ ‘ਤੇ ਬਾਈਪਾਸ ਨੇੜੇ ਇਕ ਨੌਜਵਾਨ ਜਿਸ ਦੇ ਹੱਥ ਵਿੱਚ ਇਕ ਕਾਗਜ਼ ਫੜਿਆ ਹੋਇਆ ਸੀ, ਸੜਕ ‘ਤੇ ਲੇਟ ਗਿਆ, ਜਿਸ ਨਾਲ ਕਰੀਬ ਇਕ ਘੰਟਾ ਟ੍ਰੈਫਿਕ ਸਮੱਸਿਆ ਬਣੀ ਰਹੀ।
ਇਸ ਨੌਜਵਾਨ ਨੇ ਕਥਿਤ ਤੌਰ ‘ਤੇ ਮਲੋਟ ਦੇ ਇਕ SHO ‘ਤੇ ਨਸ਼ਾ ਕਰਨ ਤੇ ਉਸ ਨਾਲ ਬਦਸਲੂਕੀ ਕਰਨ ਦੇ ਆਰੋਪ ਲਾਏ। ਅਖੀਰ ਟ੍ਰੈਫਿਕ ਇੰਚਾਰਜ ਨੇ ਖੁਦ ਮੌਕੇ ‘ਤੇ ਪਹੁੰਚ ਕੇ ਇਸ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਨਾਲ ਕਾਰ ‘ਚ ਬਿਠਾ ਕੇ ਹਸਪਤਾਲ ਭੇਜਿਆ।
ਇਹ ਨੌਜਵਾਨ ਜੋ ਖੁਦ ਨੂੰ ਮਲੋਟ ਦਾ ਵਾਸੀ ਦੱਸ ਰਿਹਾ ਸੀ, ਸੜਕ ‘ਤੇ ਲੇਟ ਗਿਆ, ਜਿਸ ਨੇ ਕਥਿਤ ਤੌਰ ‘ਤੇ ਆਰੋਪ ਲਾਏ ਕਿ ਮਲੋਟ ਵਿੱਚ ਪੁਲਿਸ ਆਪ ਹੀ ਚਿੱਟਾ ਵਿਕਾ ਰਹੀ ਹੈ।
ਨੌਜਵਾਨ ਦਾ ਕਹਿਣਾ ਸੀ ਕਿ ਕਥਿਤ ਤੌਰ ‘ਤੇ ਉਸ ਨੇ ਕਈ ਵਾਰ ਸ਼ਿਕਾਇਤ ਕੀਤੀ ਪਰ ਮਲੋਟ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਉਸ ਨੇ ਕਿਹਾ ਕਿ ਅੱਜ ਮੈਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ ਗਈ ਕਿ 6 ਸਾਲ ਲਈ ਅੰਦਰ ਕਰ ਦਿੱਤਾ ਜਾਵੇਗਾ।
ਇਸ ਨੌਜਵਾਨ ਨੇ ਪੁਲਿਸ ‘ਤੇ ਮਿਲੀਭੁਗਤ ਦੇ ਦੋਸ਼ ਤੱਕ ਲਾ ਦਿੱਤੇ। ਗੱਲਬਾਤ ਦੌਰਾਨ ਇਹ ਨੌਜਵਾਨ ਇਹ ਵੀ ਕਹਿੰਦਾ ਰਿਹਾ ਕਿ ਉਹ ਪਹਿਲਾਂ ਆਪ ਵੀ ਚਿੱਟਾ ਲਾਉਂਦਾ ਰਿਹਾ ਤੇ ਉਹ ਮਲੋਟ ਦੇ ਨੇੜਲੇ 50 ਅਜਿਹੇ ਨੌਜਵਾਨਾਂ ਦੇ ਨਾਂ ਗਿਣਾ ਸਕਦਾ ਹੈ, ਜਿਨ੍ਹਾਂ ਦੀ ਚਿੱਟੇ ਕਾਰਨ ਮੌਤ ਹੋ ਗਈ।
ਲਗਾਤਾਰ ਆ ਰਹੀ ਟ੍ਰੈਫਿਕ ਸਮੱਸਿਆ ਕਾਰਨ ਮੌਕੇ ‘ਤੇ ਖੁਦ ਟ੍ਰੈਫਿਕ ਇੰਚਾਰਜ ਪਹੁੰਚੇ ਤੇ ਉਨ੍ਹਾਂ ਇਸ ਨੌਜਵਾਨ ਨੂੰ 2 ਪੁਲਿਸ ਮੁਲਾਜ਼ਮਾਂ ਨਾਲ ਕਾਰ ‘ਚ ਬਿਠਾ ਕੇ ਹਸਪਤਾਲ ਭੇਜਿਆ।
ਫਿਲਹਾਲ ਇਸ ਨੌਜਵਾਨ ਦੀਆਂ ਗੱਲਾਂ ਵਿੱਚ ਕਿੰਨੀ ਸੱਚਾਈ ਜਾਂ ਇਸ ਨੇ ਇਸ ਤਰ੍ਹਾਂ ਕਿਉਂ ਕੀਤਾ, ਇਹ ਤਾਂ ਪੁਲਿਸ ਹੀ ਜਾਂਚ ਉਪਰੰਤ ਦੱਸ ਸਕਦੀ ਹੈ ਪਰ ਇਸ ਨੌਜਵਾਨ ਦੇ ਹੰਗਾਮੇ ਨੇ ਕਈ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਚੁੱਪ ਨਜ਼ਰ ਆ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ