ਮੋਗਾ : ਜ਼ਮਾਨਤ ਤੇ ਬਾਹਰ ਆਏ ਨੌਜਵਾਨ ਨੇ ਫੇਰ ਕੀਤਾ ਉਸੇ ਨਾਬਾਲਿਗ ਕੁੜੀ ਨੂੰ ਕਿਡਨੈਪ

0
1583

ਮੋਗਾ. ਸਰਕਾਰੀ ਸਕੂਲ ਦੇ ਕੋਲੋਂ ਵੱਡੀ ਭੈਣ ਨੂੰ ਪੇਪਰ ਲਈ ਛੱਡਣ ਆਈ ਨਾਬਾਲਿਗ ਕੁੜੀ ਨੂੰ ਇਕ ਨੌਜਵਾਨ ਅਗਵਾ ਕਰਕੇ ਲੈ ਗਿਆ। ਏਐਸਆਈ ਪਰਮਜੀਤ ਕੌਰ ਮੁਤਾਬਿਕ ਪੁਲਿਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ਤੇ ਦੋਸ਼ੀ ਵਿਸਾਖਾ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਉਸਦੀ ਗਿਰਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸੇ ਨੌਜਵਾਨ ਤੇ 10 ਮਹੀਨੇ ਪਹਿਲਾਂ ਵੀ ਇਸੇ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਹੈ। ਉਸ ਸਮੇਂ ਨੋਜਵਾਨ ਦੇ ਨਾਲ ਪੁਲਿਸ ਨੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਗਿਰਫਤਾਰ ਕਰ ਲਿਆ ਸੀ। ਦੋਸ਼ੀ 4 ਮਹੀਨੇ ਪਹਿਲਾਂ ਹੀ ਜਮਾਨਤ ਤੇ ਛੂਟ ਕੇ ਜੇਲ ਚੋਂ ਬਾਹਰ ਆਇਆ ਸੀ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।