ਜਲੰਧਰ ‘ਚ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ ਨੇ ਦਮੋਰੀਆ ਪੁਲ ਹੇਠਾਂ ਲਾਏ ਵੱਖ-ਵੱਖ ਬੂਟੇ

0
637

ਜਲੰਧਰ, 8 ਅਕਤੂਬਰ | ਜਲੰਧਰ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਨੇ ਦਮੋਰੀਆ ਪੁਲ ਹੇਠ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਵਾਏ। ਮੰਦਿਰ ਕਮੇਟੀ ਵੱਲੋਂ ਪੂਜਾ ਕਰਨ ਉਪਰੰਤ ਬੂਟੇ ਲਗਾਏ ਗਏ। ਮੰਦਿਰ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੂਟੇ ਆਕਸੀਜਨ ਭਰਪੂਰ, ਚਿਕਿਤਸਕ ਗੁਣਵੱਤਾ ਤੇ ਧਾਰਮਿਕ ਮਾਨਤਾ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਜਲੰਧਰ ਦਾ ਇਕਲੌਤਾ ਪਾਰਕ ਹੈ, ਜਿਸ ਵਿਚ ਵਾਟਰ ਹਾਰਵੇਸਟਿੰਗ ਸਿਸਟਮ ਵੀ ਮੌਜੂਦ ਹੈ।

ਇਸ ਪ੍ਰੋਗਰਾਮ ਵਿਚ ਪ੍ਰਧਾਨ ਯਾਦਵ ਖੋਸਲਾ, ਸਾਬਕਾ ਵਿਧਾਇਕ ਰਮਨਜੀਤ ਸਿੱਕੀ, ਲੇਖਕ ਇਰਵੀਨ ਖੰਨਾ ਤੇ ਪੰਜਾਬੀ ਬੁਲੇਟਿਨ ਦੇ ਸੰਪਾਦਕ ਇਮਰਾਨ ਖਾਨ, ਯੋਗੇਸ਼ਵਰ ਦੱਤ, ਗਿਰਜੇਸ਼ ਮਿਸ਼ਰਾ, ਸ਼੍ਰੀ ਦੇਵੀ ਤਲਾਬ ਮੰਦਿਰ ਕਮੇਟੀ ਦੇ ਮਹਾਸਚਿਵ ਰਾਜੇਸ਼ ਵਿਜ ਮੌਜੂਦ ਰਹੇ।