ਚੰਡੀਗੜ੍ਹ| ਯੌਨ ਸ਼ੋਸ਼ਣ ਮਾਮਲੇ ਵਿਚ ਪਹਿਲਵਾਨਾਂ ਦੇ ਪ੍ਰਦਰਸ਼ਨ ਵਿਚ ਸਾਥ ਦੇਣ ਵਾਲੀ ਮਹਿਲਾ ਭਲਵਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਹਿਲਾ ਪਹਿਲਵਾਨ ਨੇ ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖਬਰਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ।
ਸੋਸ਼ਲ ਮੀਡੀਆ ਉਤੇ ਫੈਲੀਆਂ ਖਬਰਾਂ ਦਾ ਖੰਡਨ ਕਰਦਿਆਂ ਸਾਕਸ਼ੀ ਨੇ ਕਿਹਾ ਕਿ ਉਹ ਅੰਦਲੋਨ ਤੋਂ ਪਿੱਛੇ ਨਹੀਂ ਹਟੀ, ਉਹ ਅੰਦੋਲਨ ਦੇ ਅੱਜ ਵੀ ਨਾਲ ਹੈ।
ਸਾਕਸ਼ੀ ਨੇ ਕਿਹਾ ਕਿ ਰੇਲਵੇ ਵਿਚ ਉਹ ਸਿਰਫ ਆਪਣੀਆਂ ਸੇਵਾਵਾਂ ਦੇ ਰਹੀ ਹੈ, ਉਂਝ ਉਹ ਅੰਦੋਲਨ ਦੇ ਨਾਲ ਹੀ ਹੈ।