ਅੱਜ ਤੋਂ WPL ਦੀ ਹੋਵੇਗੀ ਸ਼ੁਰੂਆਤ, 24 ਦਿਨਾਂ ਤਕ ਚੱਲੇਗਾ ਟੂਰਨਾਮੈਂਟ, ਇੰਨੇ ਵਜੇ ਖੇਡਿਆ ਜਾਵੇਗਾ ਮੈਚ

0
8260

ਨਵੀਂ ਦਿੱਲੀ, 23 ਫਰਵਰੀ | WPL ਦਾ ਦੂਜਾ ਐਡੀਸ਼ਨ ਅੱਜ ਤੋਂ ਸ਼ੁਰੂ ਹੋ ਜਾਵੇਗਾ। 5 ਟੀਮਾਂ, 24 ਦਿਨਾਂ ਤੱਕ ਹੋਣ ਵਾਲੇ ਇਸ ਟੂਰਨਾਮੈਂਟ ’ਚ ਬੈਂਗਲੁਰੂ ਤੇ ਦਿੱਲੀ ’ਚ ਕੁੱਲ 22 ਮੈਚ ਖੇਡਣਗੀਆਂ। ਟੂਰਨਾਮੈਂਟ ਦਾ ਫਾਈਨਲ 17 ਮਾਰਚ ਨੂੰ ਖੇਡਿਆ ਜਾਵੇਗਾ। ਆਈਪੀਐੱਲ ਦੀ ਤਰਜ਼ ’ਤੇ ਸ਼ੁਰੂ ਹੋਈ ਇਸ ਮਹਿਲਾ ਕ੍ਰਿਕਟ ਲੀਗ ਨੂੰ ਪਿਛਲੇ ਸਾਲ ਬਹੁਤ ਸਮਰਥਨ ਮਿਲਿਆ ਸੀ ਜਦਕਿ ਭਾਰਤੀ ਮਹਿਲਾ ਕ੍ਰਿਕਟਰ ਇਸ ’ਚ ਬਹੁਤ ਖ਼ਾਸ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਨਹੀਂ ਹੋ ਸਕੀਆਂ ਸਨ।

ਇਸ ਸਾਲ ਵੀ ਟੂਰਨਾਮੈਂਟ ’ਚ ਵਿਦੇਸ਼ਾਂ ਦੀਆਂ ਸਟਾਰ ਖਿਡਾਰਨਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚਾਲੇ ਭਾਰਤ ਦੀਆਂ ਨੌਜਵਾਨ ਖਿਡਾਰਨਾਂ ਆਪਣੀ ਚਮਕ ਦਿਖਾਉਣ ਦੀ ਕੋਸ਼ਿਸ਼ ਕਰਨਗੀਆਂ। ਇਸ ਸਾਲ ਜਿਨ੍ਹਾਂ ਨੌਜਵਾਨ ਭਾਰਤੀ ਖਿਡਾਰਨਾਂ ’ਤੇ ਨਜ਼ਰਾਂ ਹੋਣਗੀਆਂ ਉਨ੍ਹਾਂ ਵਿਚ ਆਰਸੀਬੀ ਦੀ ਸ਼੍ਰੇਅੰਕਾ ਪਾਟਿਲ, ਦਿੱਲੀ ਕੈਪੀਟਲਜ਼ ਦੀ ਟਿਟਾਸ ਸਾਧੂ ਤੇ ਮਿੰਨੂ ਮਣੀ ਮੁੱਖ ਹਨ।

ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਪਿਛਲੀ ਵਾਰ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਵਿਚਾਲੇ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਮੈਚ ਨਾਲ ਦੂਜੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਦੀ ਸ਼ੁਰੂਆਤ ਹੋਵੇਗੀ, ਜਿਸ ’ਚ ਭਾਰਤ ਦੀਆਂ ਨੌਜਵਾਨ ਖਿਡਾਰਨਾਂ ’ਤੇ ਨਜ਼ਰਾਂ ਟਿਕੀਆਂ ਹੋਣਗੀਆਂ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।