ਚਿੰਤਾਜਨਕ ! ਵਿਦੇਸ਼ ਜਾਣ ਲਈ ਕੰਟਰੈਕਟ ਮੈਰਿਜ ‘ਚ ਬਰਬਾਦ ਤੇ ਠੱਗੀ ਦਾ ਸ਼ਿਕਾਰ ਹੋ ਰਹੀ ਪੰਜਾਬ ਦੀ ਜਵਾਨੀ

0
8552

ਜਲੰਧਰ/ਲੁਧਿਆਣਾ/ਚੰਡੀਗੜ੍ਹ | ਡਾਲਰਾਂ ਦੀ ਚਮਕ-ਦਮਕ ਦੇ ਦੀਵਾਨੇ ਪੰਜਾਬ ਦੇ ਨੌਜਵਾਨ ਕਿਸੇ ਵੀ ਕੀਮਤ ‘ਤੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਲਈ ਭਾਵੇਂ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਗੈਰ-ਕਾਨੂੰਨੀ ਤਰੀਕੇ ਅਪਣਾਉਣੇ ਪੈਂਦੇ ਹਨ। ਇਨ੍ਹੀਂ ਦਿਨੀਂ ਇਕ ਹੋਰ ਰੁਝਾਨ ਵਧਿਆ ਹੈ। ਇਹ ਤਾਂ ਕੰਟਰੈਕਟ ਮੈਰਿਜ ਹੈ ਪਰ ਇਸ ਮਾਮਲੇ ‘ਚ ਵੀ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਜੋ ਭਾਰਤੀ ਵਿਦਿਆਰਥੀ ਵਿਦੇਸ਼ ‘ਚ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਆਈਲੈਟਸ ਵਿਚ 6.5 ਬੈਂਡ ਪ੍ਰਾਪਤ ਕਰਨਾ ਲਾਜ਼ਮੀ ਹੈ, ਜੋ ਲੋਕ ਇਹ ਟੈਸਟ ਪਾਸ ਨਹੀਂ ਕਰਦੇ ਹਨ, ਉਹ ਅਜਿਹੀਆਂ ਕੁੜੀਆਂ ਦੀ ਭਾਲ ਕਰਦੇ ਹਨ, ਜੋ ਇਹ ਟੈਸਟ ਪਾਸ ਕਰ ਚੁੱਕੀਆਂ ਹਨ। ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਹੀ ਕੰਟਰੈਕਟ ਮੈਰਿਜ ਕਰਵਾ ਕੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਝੱਲਦੇ ਹਨ।

ਕੰਟਰੈਕਟ ਮੈਰਿਜ ‘ਚ ਇਕ ਸਮਝੌਤਾ ਹੁੰਦਾ ਹੈ ਕਿ ਲਾੜਾ ਵਿਆਹ ਅਤੇ ਲੜਕੀ ਨੂੰ ਵਿਦੇਸ਼ ਭੇਜਣ ਦਾ ਖਰਚਾ ਸਹਿਣ ਕਰੇਗਾ। ਇਸ ਬਦਲੇ ਸਪਾਊਸ ਵੀਜ਼ੇ ‘ਤੇ ਲੜਕੀ ਜਾਂ ਲੜਕੇ ਨੂੰ ਵਿਦੇਸ਼ ਲਿਜਾਣ ਦਾ ਇਕਰਾਰਨਾਮਾ ਹੁੰਦਾ ਹੈ। ਪੰਜਾਬ ‘ਚ ਅਜਿਹੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਖਰਚਾ ਇਕੱਠਾ ਕਰਨ ਤੋਂ ਬਾਅਦ ਪਤੀ-ਪਤਨੀ ਦਾ ਵੀਜ਼ਾ ਨਹੀਂ ਦਿੱਤਾ ਗਿਆ।

ਪੰਜਾਬ ਪੁਲਿਸ ਇਨ੍ਹੀਂ ਦਿਨੀਂ ਅਜਿਹੀਆਂ ਸ਼ਿਕਾਇਤਾਂ ਨਾਲ ਘਿਰੀ ਹੋਈ ਹੈ। ਚਾਰ ਸਾਲਾਂ ‘ਚ ਅਜਿਹੇ 5900 ਧੋਖਾਧੜੀ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਵਿਦੇਸ਼ ਮੰਤਰਾਲੇ ਕੋਲ ਪਹੁੰਚੀਆਂ ਹਨ। ਇਨ੍ਹਾਂ ‘ਚੋਂ 5000 ਕੇਸ ਇਕੱਲੇ ਪੰਜਾਬ ਦੇ ਹਨ। ਪਿਛਲੇ ਇਕ ਸਾਲ ‘ਚ ਪੰਜਾਬ ਪੁਲਿਸ ਕੋਲ 2 ਹਜ਼ਾਰ ਸ਼ਿਕਾਇਤਾਂ ਪੁੱਜੀਆਂ ਹਨ। ਜ਼ਿਆਦਾਤਰ ਕੇਸਾਂ ‘ਚ ਕੁੜੀਆਂ ਵਿਦੇਸ਼ਾਂ ‘ਚ ਸੈਟਲ ਹੋ ਚੁੱਕੀਆਂ ਹਨ ਪਰ ਉਨ੍ਹਾਂ ਨੇ ਇਕਰਾਰਨਾਮੇ ਅਨੁਸਾਰ ਲੜਕੇ ਨੂੰ ਸਪਾਊਸ ਵੀਜ਼ੇ ‘ਤੇ ਨਹੀਂ ਬੁਲਾਇਆ। ਹੁਣ ਪਰਿਵਾਰ ਪੁਲਿਸ ਦੇ ਚੱਕਰ ਕੱਟ ਰਿਹਾ ਹੈ। ਕਈ ਨੌਜਵਾਨਾਂ ਨੇ ਵਿਦੇਸ਼ਾਂ ‘ਚ ਵਸਣ ਲਈ ਆਪਣੀ ਜੱਦੀ ਜ਼ਮੀਨ, ਘਰ ਅਤੇ ਗਹਿਣੇ ਵੀ ਵੇਚ ਦਿੱਤੇ ਪਰ ਕੁਝ ਹਾਸਲ ਨਹੀਂ ਹੋਇਆ।

ਕੰਟਰੈਕਟ ਮੈਰਿਜ ਦਾ ਫੰਡ ਕੀ ਹੈ
ਜੋ ਭਾਰਤੀ ਵਿਦਿਆਰਥੀ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲਈ ਆਈਲੈਟਸ ‘ਚ 6.5 ਬੈਂਡ ਪ੍ਰਾਪਤ ਕਰਨਾ ਲਾਜ਼ਮੀ ਹੈ। ਪੰਜਾਬ ਦੇ ਜਿਹੜੇ ਨੌਜਵਾਨ ਇਹ ਟੈਸਟ ਪਾਸ ਨਹੀਂ ਕਰ ਪਾਉਂਦੇ ਉਹ ਇਸ ਟੈਸਟ ਨੂੰ ਪਾਸ ਕਰਨ ਵਾਲੀਆਂ ਕੁੜੀਆਂ ਦੀ ਭਾਲ ਕਰਦੇ ਹਨ। ਇਸ ਤੋਂ ਬਾਅਦ ਸਪਾਊਸ ਵੀਜ਼ੇ ‘ਤੇ ਲੜਕੀਆਂ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਣ ਵਾਲੇ, ਕੰਟਰੈਕਟ ਮੈਰਿਜ ਕਰਵਾਉਂਦੇ ਹਨ ਅਤੇ ਲੜਕੀਆਂ ਦਾ ਸਾਰਾ ਖਰਚਾ ਚੁੱਕਦੇ ਹਨ।
ਧੋਖੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ
ਇਸੇ ਤਰ੍ਹਾਂ ਦੀ ਕਹਾਣੀ ਸੁਖਵਿੰਦਰ ਸਿੰਘ ਦੀ ਹੈ, ਜਿਸ ਦਾ ਵਿਆਹ ਲੁਧਿਆਣਾ ਦੀ ਜੈਸਮੀਨ ਨਾਲ ਹੋਇਆ ਸੀ। ਸੁਖਵਿੰਦਰ ਨਾਲ ਕੁੜਮਾਈ ਤੋਂ ਬਾਅਦ ਜੈਸਮੀਨ ਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ, ਜਿਸ ਨੂੰ ਪਰਿਵਾਰ ਨੇ ਪੂਰਾ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਹੋਏ ਧੋਖੇ ਕਾਰਨ ਸੁਖਵਿੰਦਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਲਈ।

ਦਾਖਲੇ ਤੋਂ ਬਾਅਦ ਸੰਪਰਕ ਤੋੜ ਦਿੱਤਾ
ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜਦੋਂ ਇਸ਼ਤਿਹਾਰ ਦੇਖਿਆ ਤਾਂ ਉਸ ਨੇ ਇਕ ਵਿਚੋਲੇ ਰਾਹੀਂ ਲੜਕੀ ਨਾਲ ਕੰਟਰੈਕਟ ਮੈਰਿਜ ਲਈ ਸੰਪਰਕ ਕੀਤਾ ਅਤੇ ਕੈਨੇਡਾ ਦਾ ਵੀਜ਼ਾ ਲਗਵਾਇਆ। ਕੁੜੀ ਨੇ ਕੈਨੇਡਾ ‘ਚ ਦਾਖਲਾ ਲੈ ਲਿਆ। ਇੱਕ ਸਾਲ ਬਾਅਦ ਉਸ ਨੇ ਲੜਕੇ ਅਤੇ ਉਸਦੇ ਮਾਪਿਆਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਮੋਬਾਈਲ ਨੰਬਰ ਬਦਲ ਲਿਆ।

ਪੰਜਾਬ ਦੇ ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅਜਿਹੇ ਵਿਆਹਾਂ ਤੋਂ ਬਚਣਾ ਚਾਹੀਦਾ ਹੈ। ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਲਈ ਇਕ ਵੱਖਰਾ ਸੈੱਲ ਦਾ ਗਠਨ ਕੀਤਾ ਗਿਆ ਹੈ। ਸ਼ਿਕਾਇਤਾਂ ਬਹੁਤ ਵੱਧ ਰਹੀਆਂ ਹਨ।