ਚਿੰਤਾਜਨਕ ! ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ, AQI ਪਹੁੰਚਾ ਖਤਰਨਾਕ ਪੱਧਰ ‘ਤੇ

0
307

ਅੰਮ੍ਰਿਤਸਰ, 2 ਅਕਤੂਬਰ | ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪਹੁੰਚ ਗਿਆ ਹੈ। ਸ਼ਨੀਵਾਰ ਸਵੇਰੇ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੰਮ੍ਰਿਤਸਰ ਦਾ AQI ਗ੍ਰਾਫ-3 ਕੈਟਾਗਰੀ ਵਿਚ ਆ ਗਿਆ ਹੈ। ਇਹ ਦਿੱਲੀ ਦੇ ਪ੍ਰਦੂਸ਼ਣ ਪੱਧਰ ਦੇ ਬਰਾਬਰ ਹੈ। ਚੰਡੀਗੜ੍ਹ ਵੀ ਗ੍ਰਾਫ-3 ਸ਼੍ਰੇਣੀ ਤੋਂ ਸਿਰਫ਼ 3 AQI ਦੂਰ ਹੈ। ਚੰਡੀਗੜ੍ਹ ਦਾ ਸਵੇਰੇ ਔਸਤ AQI 297 ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਦਾ AQI 339 ਸੀ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅੰਮ੍ਰਿਤਸਰ ਦਾ AQI ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ।

ਪਿਛਲੇ ਦਿਨ ਸ਼ਾਮ 4 ਵਜੇ ਵੀ ਔਸਤ AQI 350 ਦਰਜ ਕੀਤਾ ਗਿਆ ਸੀ। ਜੇਕਰ ਇਹ ਜਲਦੀ ਨਾ ਘਟਿਆ ਤਾਂ ਸਰਕਾਰ ਨੂੰ ਅੰਮ੍ਰਿਤਸਰ ਵਿਚ ਗ੍ਰਾਫ਼-3 ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਬੀਤੀ ਸ਼ਾਮ ਪ੍ਰਦੂਸ਼ਣ ਦਾ ਪੱਧਰ 302 AQI ਸੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ, ਕੁਝ ਰਾਹਤ ਮਿਲੀ ਹੈ ਪਰ ਇਹ ਅਸਥਾਈ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਵਿਚ ਸਵੇਰੇ 7 ਵਜੇ AQI 131, ਜਲੰਧਰ ਵਿਚ 225, ਖੰਨਾ ਵਿਚ 220, ਲੁਧਿਆਣਾ ਵਿਚ 266, ਮੰਡੀ ਗੋਬਿੰਦਗੜ੍ਹ ਵਿਚ 236 ਅਤੇ ਪਟਿਆਲਾ ਵਿਚ 231 ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੰਮ੍ਰਿਤਸਰ ਲਾਲ ਸ਼੍ਰੇਣੀ ਵਿਚ ਆਇਆ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਆਰੇਂਜ ਸ਼੍ਰੇਣੀ ਵਿਚ ਆਏ ਹਨ।