ਵੁਮਨ ਫ੍ਰੈਂਡਲੀ ਠੇਕੇ ‘ਤੇ ਸ਼ਰਾਬ ਲੈਣ ਲਈ ਔਰਤਾਂ ਦੀਆਂ ਲੱਗੀਆਂ ਲਾਈਨਾਂ

0
1603

ਗੁਰੂਗ੍ਰਾਮ. ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਤੋਂ ਬਾਅਦ ਅੱਜ ਸੂਬੇ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਦਿਆਂ ਹੀ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ। ਜਿਉਂ ਹੀ ਅੱਜ ਸਵੇਰੇ ਠੇਕੇ ਖੁੱਲ੍ਹੇ ਤਾਂ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ।
ਸ਼ਰਾਬ ਲੈਣ ਲਈ ਲੱਗੀਆਂ ਲਾਈਨਾਂ ਵਿਚ ਔਰਤਾਂ ਵੀ ਸ਼ਾਮਲ ਸਨ। ਸਾਰੇ ਠੇਕਿਆਂ ਉਤੇ ਸੋਸ਼ਲ ਦੂਰੀ ਦੀ ਪਾਲਣਾ ਲਈ ਠੇਕਿਆਂ ਦੇ ਬਾਹਰ ਪੁਲਿਸ ਤੈਨਾਤ ਕੀਤੀ ਗਈ ਹੈ। ਹਾਲਾਂਕਿ ਗੁਰੂਗ੍ਰਾਮ ਵਿਚ ਮਹਿਲਾ ਫਰੈਂਡਲੀ ਠੇਕੇ ਤੋਂ ਪੁਰਸ਼ ਵੀ ਦਾਰੂ ਲੈ ਸਕਦੇ ਹਨ, ਪਰ ਮਹਿਲਾਵਾਂ ਨੂੰ ਸ਼ਰਾਬ ਖਰੀਦਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਮਹਿਲਾਵਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ।

ਹਰਿਆਣਾ ਵਿਚ ਕਰੀਬ 40 ਦਿਨ ਬਾਅਦ ਬੁੱਧਵਾਰ ਤੋਂ ਸ਼ਰਾਬ ਦੇ ਠੇਕੇ ਖੁੱਲ੍ਹੇ। ਅੱਜ ਸਵੇਰੇ ਠੇਕੇ ਖੁੱਲ੍ਹਣ ਤੋਂ ਪਹਿਲਾਂ ਹੀ ਸ਼ਰਾਬ ਦੇ ਸ਼ੌਕੀਨਾਂ ਦੀਆਂ ਲੰਮੀਆਂ–ਲੰਮੀਆਂ ਲਾਈਨਾਂ ਠੇਕਿਆਂ ਦੇ ਬਾਹਰ ਲਗ ਗਈਆਂ। ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਨੂੰ ਛੱਡ ਕੇ ਸੂਬੇ ਦੇ ਹੋਰ ਸਾਰੇ ਜ਼ਿਲ੍ਹਿਆਂ ਵਿਚ ਸ਼ਰਾਬ ਦੇ ਠੇਕੇ  ਖੁੱਲ੍ਹ ਗਏ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਮੰਗਲਵਾਰ ਦੀ ਰਾਤ ਸ਼ਰਤਾਂ ਦੇ ਆਧਾਰ ਉਤੇ ਸ਼ਰਾਬ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਸੀ।