ਲੁਧਿਆਣਾ ‘ਚ ਪਟਾਕਿਆਂ ਦੀ ਧਮਕ ਕਾਰਨ ਔਰਤ ਨੂੰ ਆਇਆ ਹਾਰਟ ਅਟੈਕ, ਮੌਤ

0
256

ਲੁਧਿਆਣਾ, 4 ਨਵੰਬਰ | ਬੀਤੀ ਰਾਤ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਔਰਤ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਗਲੀ ‘ਚ ਪਟਾਕੇ ਚਲਾਉਣ ਦੀ ਧਮਕ ਕਾਰਨ ਔਰਤ ਅਚਾਨਕ ਬਿਮਾਰ ਹੋ ਗਈ। ਉਸ ਦੀ ਹਾਲਤ ਵਿਗੜਦੀ ਦੇਖ ਉਸ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਔਰਤ ਦਾ ਨਾਂ ਸੁਲੇਖਾ ਦੇਵੀ ਹੈ।

ਸਲੇਖਾ ਭਾਮੀਆਂ ਖੁਰਦ ਇਲਾਕੇ ਵਿਚ ਟਾਵਰ ਵਾਲੀ ਗਲੀ ਵਿਚ ਰਹਿੰਦੀ ਹੈ। ਐਤਵਾਰ ਦੇਰ ਸ਼ਾਮ ਹੰਗਾਮਾ ਹੋ ਗਿਆ। ਜਦੋਂ ਪਟਾਕਿਆਂ ਦੀ ਧਮਕ ਕਾਰਨ ਇਲਾਕਾ ਨਿਵਾਸੀ ਸੁਲੇਖਾ ਦੀ ਹਾਲਤ ਵਿਗੜ ਗਈ, ਜਿਸ ਨੂੰ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਲੈ ਗਏ। ਉੱਥੇ ਪਹੁੰਚਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ।

ਡਾਕਟਰਾਂ ਮੁਤਾਬਕ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਹਸਪਤਾਲ ਪੁੱਜੇ ਔਰਤ ਦੇ ਪਤੀ ਕੈਲਾਸ਼ ਕੁਮਾਰ ਨੇ ਦੱਸਿਆ ਕਿ ਪਟਾਕਿਆਂ ਦੀ ਆਵਾਜ਼ ਕਾਰਨ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਸੀ। ਉਹ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਪਤਨੀ ਸੁਲੇਖਾ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਜਿੱਥੇ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)