ਕਰਤਾਰਪੁਰ ‘ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਮਹਿਲਾ ਦਾ ਕਤਲ, ਧੀ ਨੂੰ ਕੀਤਾ ਜ਼ਖਮੀ

0
557

ਕਰਤਾਰਪੁਰ, 29 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਸਥਾਨਕ ਆਰੀਆ ਨਗਰ (ਟਾਹਲੀ ਸਾਹਿਬ ਰੋਡ) ਵਾਰਡ ਨੰ. 11 ਵਿਚ ਅਣਪਛਾਤਿਆਂ ਵੱਲੋਂ ਇਕ ਘਰ ਵਿਚ ਰਹਿੰਦੀਆਂ 2 ਔਰਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 65 ਸਾਲਾ ਮਹਿਲਾ ਸੁਰਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦਕਿ ਉਸਦੀ ਧੀ ਮੀਨਾ ਰਾਣੀ ਉਤੇ ਵੀ ਹਮਲਾ ਕੀਤਾ ਗਿਆ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਮੌਕੇ ਉਤੇ ਪੁਲਿਸ ਪਹੁੰਚ ਗਈ ਹੈ।

photo

ਮ੍ਰਿਤਕ ਦੀ ਪਛਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀ ਤੇ ਫਿੰਗਰ ਪ੍ਰਿੰਟ ਮਾਹਿਰ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।