ਔਰਤ ਨੇ 2 ਸਿਰਾਂ ਵਾਲੀ ਬੱਚੀ ਨੂੰ ਦਿੱਤਾ ਜਨਮ, ਡਿਲੀਵਰੀ ਹੋਈ ਨਾਰਮਲ, ਡਾਕਟਰ ਵੀ ਹੈਰਾਨ

0
1594

ਛਤਰਪੁਰ/ਮੱਧ ਪ੍ਰਦੇਸ਼ | ਛਤਰਪੁਰ ਵਿੱਚ ਇਕ ਅਨੋਖੀ ਬੱਚੀ ਨੇ ਜਨਮ ਲਿਆ ਹੈ। ਇਸ ਬੱਚੀ ਦੇ 2 ਸਿਰ ਹਨ। ਦੂਜਾ ਸਿਰ ਬੱਚੀ ਦੇ ਪੈਰਾਂ ਵੱਲ ਹੈ। ਇਹ ਖ਼ਬਰ ਫੈਲਦੇ ਹੀ ਪੂਰੇ ਜ਼ਿਲ੍ਹੇ ਵਿੱਚ ਇਸ ਦੀ ਚਰਚਾ ਛਿੜ ਗਈ।

ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮਾਂ ਤੇ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚੀ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਬੜਾਮਲਹਰਾ ‘ਚ ਬੱਚੀ ਦੇ ਜਨਮ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬਿਹਤਰ ਦੇਖਭਾਲ ਲਈ ਛਤਰਪੁਰ ਦੇ ਜ਼ਿਲਾ ਹਸਪਤਾਲ ‘ਚ ਰੈਫਰ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਸਰਗੁਵਾਂ ਪਿੰਡ ਦੀ ਰਹਿਣ ਵਾਲੀ 24 ਸਾਲਾ ਪੂਜਾ ਦਾ ਪਤੀ ਅੰਤੂ ਕੁਸ਼ਵਾਹਾ ਉਸ ਨੂੰ ਪ੍ਰਸੂਤ ਦਰਦ ਕਾਰਨ ਬੁੱਧਵਾਰ ਰਾਤ ਨੂੰ ਕਮਿਊਨਿਟੀ ਹੈਲਥ ਸੈਂਟਰ ਬੜਾਮਲਹਰਾ ਲਿਆਂਦਾ ਗਿਆ। ਵੀਰਵਾਰ ਸਵੇਰੇ ਇੱਥੇ ਉਨ੍ਹਾਂ ਦੀ ਨਾਰਮਲ ਡਿਲੀਵਰੀ ਹੋਈ ਸੀ।

ਉਸ ਨੇ ਸਵੇਰੇ 8 ਵਜੇ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਲੜਕੀ ਦੇ 2 ਸਿਰ ਸਨ। ਦੂਜਾ ਸਿਰ ਪੈਰਾਂ ਕੋਲ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਸਿਰ ਦੇ ਹੇਠਲੇ ਹਿੱਸੇ ਵਿੱਚ ਵਾਲ ਤੇ ਅੱਖਾਂ, ਨੱਕ, ਕੰਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ।

ਸਿਰਫ਼ ਨਿਸ਼ਾਨ ਹੀ ਦਿਖਾਈ ਦੇ ਰਹੇ ਸਨ। ਜਨਮ ਸਮੇਂ ਬੱਚੀ ਦਾ ਭਾਰ 3.3 ਕਿਲੋ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਇਸ ਨੂੰ ਪੈਥੋਲੋਜੀ ਦੱਸ ਰਹੀ ਹੈ। ਬੀਐੱਮਓ ਹੇਮੰਤ ਮਰਈਆ ਨੇ ਸੰਧਿਆ ਸ਼ਰਮਾ ਤੇ ਸੋਨਮ ਮੌਰਿਆ ਨੇ ਔਰਤ ਦੀ ਡਿਲੀਵਰੀ ਕਰਵਾਈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ