ਨਵੇਂ ਸਾਲ ‘ਚ ATM ‘ਚੋਂ ਪੈਸੇ ਕਢਵਾਉਣਾ ਤੇ ਕੱਪੜੇ ਅਤੇ ਫੁੱਟਵੀਅਰ ਖਰੀਦਣਾ ਹੋ ਜਾਵੇਗਾ ਮਹਿੰਗਾ, 1 ਜਨਵਰੀ ਤੋਂ ਹੋਣਗੇ ਇਹ 6 ਬਦਲਾਅ

0
3003

ਨਵੀਂ ਦਿੱਲੀ | ਨਵਾਂ ਸਾਲ ਯਾਨੀ 2022 ਆਪਣੇ ਨਾਲ ਕਈ ਬਦਲਾਅ ਲੈ ਕੇ ਆਉਣ ਵਾਲਾ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਤੁਹਾਡੀ ਜ਼ਿੰਦਗੀ ‘ਤੇ ਵੀ ਪਵੇਗਾ।

1 ਜਨਵਰੀ ਤੋਂ ATM ‘ਚੋਂ ਪੈਸੇ ਕਢਵਾਉਣਾ ਤੇ ਕੱਪੜੇ ਅਤੇ ਜੁੱਤੀਆਂ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਅਸੀਂ ਤੁਹਾਨੂੰ 1 ਜਨਵਰੀ ਤੋਂ ਹੋਣ ਵਾਲੇ 6 ਬਦਲਾਅ ਬਾਰੇ ਦੱਸ ਰਹੇ ਹਾਂ-

1. ATM ‘ਚੋਂ ਪੈਸੇ ਕੱਢਣਾ ਹੋ ਜਾਵੇਗਾ ਮਹਿੰਗਾ

RBI ਨੇ ਫ੍ਰੀ ਟ੍ਰਾਂਜ਼ੈਕਸ਼ਨ ਤੋਂ ਬਾਅਦ ਨਕਦ ਨਿਕਾਸੀ ‘ਤੇ ਚਾਰਜ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਇਸ ਵੇਲੇ ਗਾਹਕਾਂ ਤੋਂ ਪ੍ਰਤੀ ਲੈਣ-ਦੇਣ ਲਈ 20 ਰੁਪਏ ਵਸੂਲਦੇ ਹਨ। ਇਸ ਵਿੱਚ ਟੈਕਸ ਸ਼ਾਮਿਲ ਨਹੀਂ ਹੈ।

ਆਰਬੀਆਈ ਅਨੁਸਾਰ ਮੁਫਤ ਟ੍ਰਾਂਜ਼ੈਕਸ਼ਨ ਤੋਂ ਬਾਅਦ ਬੈਂਕ ਆਪਣੇ ਗਾਹਕਾਂ ਤੋਂ ਪ੍ਰਤੀ ਟ੍ਰਾਂਜ਼ੈਕਸ਼ਨ 20 ਦੀ ਬਜਾਏ 21 ਰੁਪਏ ਚਾਰਜ ਕਰ ਸਕਣਗੇ। ਇਸ ਵਿੱਚ ਵੀ ਟੈਕਸ ਸ਼ਾਮਿਲ ਨਹੀਂ ਹੈ। ਇਹ ਨਿਯਮ 1 ਜਨਵਰੀ 2022 ਤੋਂ ਲਾਗੂ ਹੋਵੇਗਾ।

2. ਕੱਪੜੇ ਤੇ ਫੁੱਟਵੀਅਰ ਖਰੀਦਣਾ ਹੋਵੇਗਾ ਮਹਿੰਗਾ

1 ਜਨਵਰੀ ਤੋਂ ਕੱਪੜਿਆਂ ਤੇ ਜੁੱਤੀਆਂ ‘ਤੇ 12 ਫੀਸਦੀ ਜੀ.ਐੱਸ.ਟੀ. ਲੱਗੇਗਾ। ਭਾਰਤ ਸਰਕਾਰ ਨੇ ਟੈਕਸਟਾਈਲ, ਰੈਡੀਮੇਡ ਅਤੇ ਫੁੱਟਵੀਅਰ ‘ਤੇ ਜੀਐੱਸਟੀ 7% ਵਧਾ ਦਿੱਤਾ ਹੈ।

ਇਸ ਤੋਂ ਇਲਾਵਾ ਆਨਲਾਈਨ ਤਰੀਕੇ ਰਾਹੀਂ ਆਟੋ ਰਿਕਸ਼ਾ ਬੁਕਿੰਗ ‘ਤੇ 5% ਜੀਐੱਸਟੀ ਲਗਾਇਆ ਜਾਵੇਗਾ। ਯਾਨੀ ਓਲਾ, ਉਬੇਰ ਵਰਗੇ ਐਪ ਆਧਾਰਿਤ ਕੈਬ ਸਰਵਿਸ ਪ੍ਰੋਵਾਈਡਰ ਪਲੇਟਫਾਰਮਾਂ ਤੋਂ ਆਟੋ ਰਿਕਸ਼ਾ ਬੁੱਕ ਕਰਨਾ ਹੁਣ ਮਹਿੰਗਾ ਹੋ ਜਾਵੇਗਾ।

ਹਾਲਾਂਕਿ ਆਫਲਾਈਨ ਮੋਡ ਰਾਹੀਂ ਆਟੋ ਰਿਕਸ਼ਾ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਨੂੰ ਟੈਕਸ ਤੋਂ ਬਾਹਰ ਰੱਖਿਆ ਗਿਆ ਹੈ।

3. 15 ਤੋਂ 18 ਸਾਲ ਦੇ ਬੱਚੇ ਵੈਕਸੀਨ ਲਈ ਕਰਾ ਸਕਣਗੇ ਰਜਿਸਟ੍ਰੇਸ਼ਨ

ਦੇਸ਼ ‘ਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਦੇ ਲਈ 1 ਜਨਵਰੀ ਤੋਂ ਕੋਵਿਨ ਐਪ ‘ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਲਈ 10ਵੀਂ ਜਮਾਤ ਦਾ ਪਛਾਣ ਪੱਤਰ ਵੀ ਪਛਾਣ ਸਬੂਤ ਮੰਨਿਆ ਜਾਵੇਗਾ।

4. ਇੰਡੀਆ ਪੋਸਟ ਪੇਮੈਂਟ ਬੈਂਕ ਨੇ ਵਧਾਏ ਚਾਰਜ

ਇੰਡੀਆ ਪੋਸਟ ਪੇਮੈਂਟ ਬੈਂਕ (IPPB) ਖਾਤਾਧਾਰਕਾਂ ਨੂੰ 1 ਜਨਵਰੀ ਤੋਂ ਇਕ ਨਿਸ਼ਚਿਤ ਸੀਮਾ ਤੋਂ ਵੱਧ ਨਕਦ ਨਿਕਾਸੀ ਤੇ ਜਮ੍ਹਾ ਕਰਨ ਲਈ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ। ਬੇਸਿਕ ਸੇਵਿੰਗ ਅਕਾਊਂਟ ਤੋਂ ਹਰ ਮਹੀਨੇ 4 ਵਾਰ ਨਕਦ ਨਿਕਾਸੀ ਮੁਫਤ ਹੋਵੇਗੀ।

ਇਸ ਤੋਂ ਬਾਅਦ ਹਰ ਨਿਕਾਸੀ ‘ਤੇ 0.50% ਚਾਰਜ ਦੇਣਾ ਹੋਵੇਗਾ, ਜੋ ਕਿ ਘੱਟੋ-ਘੱਟ 25 ਰੁਪਏ ਹੋਵੇਗਾ। ਹਾਲਾਂਕਿ, ਬੇਸਿਕ ਸੇਵਿੰਗ ਅਕਾਊਂਟ ‘ਚ ਪੈਸੇ ਜਮ੍ਹਾ ਕਰਨ ‘ਤੇ ਕੋਈ ਚਾਰਜ ਨਹੀਂ ਲੱਗੇਗਾ।

ਬੇਸਿਕ ਸੇਵਿੰਗ ਅਕਾਊਂਟ ਤੋਂ ਇਲਾਵਾ ਬੱਚਤ ਤੇ ਚਾਲੂ ਖਾਤੇ ਵਿੱਚ 10,000 ਰੁਪਏ ਤੱਕ ਜਮ੍ਹਾ ਕਰਵਾਉਣ ਲਈ ਕੋਈ ਫੀਸ ਨਹੀਂ ਲੱਗੇਗੀ। 10 ਹਜ਼ਾਰ ਤੋਂ ਬਾਅਦ 0.50% ਫੀਸ ਵਸੂਲੀ ਜਾਵੇਗੀ, ਜੋ ਕਿ ਘੱਟੋ-ਘੱਟ 25 ਰੁਪਏ ਪ੍ਰਤੀ ਲੈਣ-ਦੇਣ ਹੋਵੇਗਾ।

ਬੱਚਤ ਅਤੇ ਚਾਲੂ ਖਾਤਿਆਂ ਵਿੱਚ ਪ੍ਰਤੀ ਮਹੀਨਾ 25,000 ਰੁਪਏ ਤੱਕ ਦੀ ਨਕਦ ਨਿਕਾਸੀ ਮੁਫਤ ਹੋਵੇਗੀ ਤੇ ਇਸ ਤੋਂ ਬਾਅਦ ਹਰ ਲੈਣ-ਦੇਣ ‘ਤੇ 0.50% ਚਾਰਜ ਕੀਤਾ ਜਾਵੇਗਾ।

5. Amazon Prime ‘ਤੇ ਦੇਖ ਸਕਦੇ ਹੋ ਲਾਈਵ ਕ੍ਰਿਕਟ ਮੈਚ

ਹੁਣ ਤੁਸੀਂ Amazon ਦੇ OTT ਪਲੇਟਫਾਰਮ ਪ੍ਰਾਈਮ ਵੀਡੀਓ ‘ਤੇ ਲਾਈਵ ਕ੍ਰਿਕਟ ਮੈਚ ਵੀ ਦੇਖ ਸਕਦੇ ਹੋ। ਐਮਾਜ਼ਾਨ ਪ੍ਰਾਈਮ ਵੀਡੀਓ ਅਗਲੇ ਸਾਲ 1 ਜਨਵਰੀ ਤੋਂ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦੇ ਨਾਲ ਲਾਈਵ ਕ੍ਰਿਕਟ ਸਟ੍ਰੀਮਿੰਗ ਪਲੇਅ ਵਿੱਚ ਪ੍ਰਵੇਸ਼ ਕਰ ਰਿਹਾ ਹੈ।

6. ਕਾਰ ਖਰੀਦਣੀ ਹੋ ਜਾਵੇਗੀ ਮਹਿੰਗੀ

ਨਵੇਂ ਸਾਲ ਵਿੱਚ ਤੁਹਾਨੂੰ ਮਾਰੂਤੀ ਸੁਜ਼ੂਕੀ, ਰੇਨੋ, ਹੌਂਡਾ, ਟੋਇਟਾ ਤੇ ਸਕੋਡਾ ਸਮੇਤ ਲਗਭਗ ਸਾਰੀਆਂ ਕਾਰ ਕੰਪਨੀਆਂ ਤੋਂ ਕਾਰਾਂ ਖਰੀਦਣ ਲਈ ਵੱਧ ਕੀਮਤ ਅਦਾ ਕਰਨੀ ਪਵੇਗੀ। ਟਾਟਾ ਮੋਟਰਜ਼ 1 ਜਨਵਰੀ, 2022 ਤੋਂ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 2.5% ਦਾ ਵਾਧਾ ਕਰੇਗੀ।