ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਵਾਧਾ ਹੋਇਆ : CM ਮਾਨ

0
186

ਚੰਡੀਗੜ੍ਹ| ਪੰਜਾਬ ਦੇ ਆਰਥਿਕ ਹਾਲਾਤਾਂ ‘ਤੇ CM ਭਗਵੰਤ ਮਾਨ ਪ੍ਰੈੱਸ ਕਾਨਫਰੰਸ ਕਰਦਿਆਂ CM ਮਾਨ ਨੇ ਦੱਸਿਆ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਸਰਕਾਰ ਨੂੰ ਮੁਨਾਫ਼ਾ ਹੋਇਆ ਹੈ ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਵਾਧਾ ਹੋਇਆ ।

CM ਪੰਜਾਬ ਨੇ ਦੱਸਿਆ ਕਿ “GST ਕਲੈਕਸ਼ਨ ‘ਚ 16% ਦਾ ਇਜ਼ਾਫਾ ਹੋਇਆ ਹੈ। ਸਾਡੀ ਆਬਕਾਰੀ ਨੀਤੀ ਵਿੱਚ 8841 ਕਰੋੜ ਰੁਪਏ ਦਾ ਮਾਲੀਆ ਆਇਆ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਮਾਲੀਆ ਹੈ। ਇਹ ਪਿਛਲੀ ਵਾਰ ਤੋਂ 41 ਫੀਸਦੀ ਵੱਧ ਹੈ। ਪੁਰਾਣੀਆਂ ਸਰਕਾਰਾਂ ਵਿੱਚ ਮਾਫੀਆ ਸਨ ਜਿਸ ਕਾਰਨ ਸਾਰਾ ਪੈਸੇ ਉਨ੍ਹਾਂ ਵਿੱਚ ਜਾਂਦਾ ਸੀ।”

134 ਮੁਹੱਲਾ ਕਲੀਨਿਕ ਤਿਆਰ ਹਨ ਅਤੇ ਜਲਦੀ ਹੀ ਉਦਘਾਟਨ ਕੀਤੇ ਜਾਣਗੇ। ਸਾਡੇ ਕੋਲ ਸਿਹਤ ਨੂੰ ਲੈ ਕੇ ਇਕ ਡਾਟਾ ਆ ਰਿਹਾ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾ ਸਕੇਗਾ ਕਿ ਕਿਹੜੀ ਬੈਲਟ ਵਿੱਚ ਕਿਹੜੀਆਂ ਜ਼ਿਆਦਾ ਬਿਮਾਰੀਆਂ ਹਨ।

ਇਹ ਸਾਰੀਆਂ ਪ੍ਰਾਪਤੀਆਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਇਹ ਇਮਾਨਦਾਰ ਸਰਕਾਰ ਹੈ। ਅਸੀਂ ਇੱਕ ਸਾਲ ਵਿੱਚ ਬਹੁਤ ਕੁਝ ਸਿੱਖਿਆ ਹੈ। ਆਪ ਸਰਕਾਰ ਆਪਣੇ ਕੰਮ ਸਮੇਂ ਤੇ ਕਰ ਰਹੀ ਹੈ। ਅਸੀਂ 5 ਸਾਲਾਂ ਦਾ ਇੰਤਜ਼ਾਰ ਨਹੀਂ ਕਰ ਰਹੇ। ਗਰੰਟੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਹਨ। ਖ਼ਰਾਬ ਹੋਈ ਫ਼ਸਲ ਬਾਰੇ ਵੀ ਅੱਜ ਮੀਟਿੰਗ ਕੀਤੀ ਜਾਵੇਗੀ।