ਸਰਕਾਰ ਦੀਆਂ ਕੋਸ਼ਿਸ਼ਾਂ ਤੇ ਸੂਬਾ ਵਾਸੀਆਂ ਦੇ ਸਹਿਯੋਗ ਸਦਕਾ ਪੰਜਾਬ ਜਿੱਤੇਗਾ ਕੋਰੋਨਾ ਖਿਲਾਫ਼ ਜੰਗ : ਬਾਜਵਾ

0
864

ਬਟਾਲਾ.  ਪੰਜਾਬ ਵਿਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ, ਲਗਾਤਾਰ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜਿੱਥੇ ਪ੍ਰਸਾਸ਼ਨ ਤੇ ਸਿਹਤ ਵਿਭਾਗ ਮਰੀਜਾਂ ਦੀ ਦੇਖਭਾਲ ਵਿਚ ਲੱਗਾ ਹੋਇਆ ਹੈ ਉੱਥੇ ਹੀ ਕੁਝ ਰਾਜਨਿਤਿਕ ਪਾਰਟੀਆਂ ਦੇ ਲੀਡਰ ਵੀ ਮਰੀਜਾਂ ਦੀ ਸਿਹਤ ਦੀ ਤੰਦਰੁਸਤੀ ਨੂੰ ਲੈ ਕੇ ਸਰਗਰਮ ਹੋ ਗਏ ਹਨ। ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ, ਦੇਸ਼ ਤੇ ਦੁਨੀਆਂ ਭਰ ਦੇ ਕੋਰੋਨਾ ਪੀੜਤ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਬਾਹਰੋਂ ਆਏ ਲੋਕਾਂ ਕਰਕੇ ਭਾਂਵੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧੀ ਹੈ, ਪਰ ਉਨ੍ਹਾਂ ਵਿਅਕਤੀਆਂ ਨੂੰ ਆਉਂਦਿਆਂ ਹੀ ਕਵਾਰੰਟਾਇਨ ਕਰ ਲਿਆ ਗਿਆ ਹੈ। ਇਸ ਲਈ ਬਿਮਾਰੀ ਹੌਲੀ-ਹੌਲੀ ਹੁਣ ਇਸ ਬਿਮਾਰੀ ਤੋਂ ਠੱਲ੍ਹ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਤੇ ਹੋਰ ਬਾਹਰੀ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋਂ ਕਵਾਰੰਟਾਇਨ ਕੇਂਦਰਾਂ ਵਿਚ ਠਹਿਰਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਸੂਬਾ ਵਾਸੀਆਂ ਦੇ ਸਹਿਯੋਗ ਸਦਕਾ ਪੰਜਾਬ ਜਲਦ ਹੀ ਕੋਰੋਨਾ ਜੰਗ ਖਿਲਾਫ਼ ਜੰਗ ਜਿੱਤ ਜਾਵੇਗਾ।