ਮੇਅਰ ਵਨੀਤ ਧੀਰ, ਨਿਤਿਨ ਕੋਹਲੀ ਅਤੇ ਚੰਦਨ ਗਰੇਵਾਲ ਦੀ ਲਗਾਤਾਰ ਕੋਸ਼ਿਸ਼ਾਂ ਨਾਲ 35 ਸਾਲ ਬਾਅਦ ਜਲੰਧਰ ਨਿਗਮ ਨੂੰ ਮਿਲੀ 1196 ਸਫਾਈ ਸੇਵਕਾਂ ਦੀ ਇਤਿਹਾਸਕ ਮਨਜ਼ੂਰੀ

0
256

35 ਸਾਲਾਂ ਤੋਂ ਲਟਕਿਆ ਮਾਮਲਾ – ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਦੀ ਪਹਲ ਅਤੇ ਸਮਰਥਨ ਨਾਲ ਪ੍ਰਕਿਰਿਆ ਪੂਰੀ

“ਇਸ ਮਹੱਤਵਪੂਰਨ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਰਵਜੋਤ ਸਿੰਘ ਨੂੰ ਦਿਲੋਂ ਧੰਨਵਾਦ, ਗਹਿਰੀ ਸਿਰਾਹਣਾ, ਅਸੀਮ ਆਭਾਰ, ਪ੍ਰਸ਼ੰਸਾ ਅਤੇ ਕ੍ਰਿਤਗਤਾ। ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਲਗਾਤਾਰ ਵਚਨਬੱਧਤਾ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀ ਵਾਕਈ ਕਾਬਿਲ-ਏ-ਤਾਰੀਫ਼ ਹੈ।”

ਜਲੰਧਰ | ਜਲੰਧਰ ਮਿਊਂਸਪਲ ਕਾਰਪੋਰੇਸ਼ਨ ਦੀ ਤਿੰਨ ਦਹਾਕਿਆਂ ਤੋਂ ਲੰਬੀ ਚੱਲ ਰਹੀ ਮੰਗ ਨੂੰ ਅੱਜ ਵੱਡੀ ਉਪਲਬਧੀ ਦੇ ਰੂਪ ਵਿੱਚ ਪੂਰਾ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਸਫਾਈ ਪ੍ਰਣਾਲੀ ਮਜ਼ਬੂਤ ਕਰਨ ਲਈ 1196 ਨਵੀਂ ਭਰਤੀਆਂ ਲਈ ਮਨਜ਼ੂਰੀ ਜਾਰੀ ਕੀਤੀ ਗਈ ਹੈ। ਸ਼ਹਿਰ ਦੀ ਹੱਦ ਤੇ ਵਸੋ-ਵਾਧੇ ਦੇ ਬਾਵਜੂਦ ਸਾਲਾਂ ਤੋਂ ਮਨੁੱਖੀ ਸ੍ਰੋਤ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ। ਨਵੀਂ ਮਨਜ਼ੂਰੀ ਅਧੀਨ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀਆਂ ਅਤੇ ਫਿਟਰ ਕੁਲੀਆਂ ਵਰਗੀਆਂ ਕੈਟੇਗਰੀਆਂ ਵਿੱਚ ਖਾਲੀਆਂ ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਨਾਲ ਨਿਗਮ ਦੀ ਗਰਾਊਂਡ ਫੋਰਸ ਨੂੰ ਵੱਡੀ ਮਜ਼ਬੂਤੀ ਮਿਲੇਗੀ।

ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿੱਚ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨਿਰਣਾਇਕ ਅਤੇ ਲਗਾਤਾਰ ਭੂਮਿਕਾ ਨਿਭਾਈ। ਉਨ੍ਹਾਂ ਨੇ ਇਸ ਮਸਲੇ ਨੂੰ ਤਰਜੀਹ ’ਤੇ ਰੱਖਦੇ ਹੋਏ ਕਈ ਵਾਰ ਚੰਡੀਗੜ੍ਹ ਵਿੱਚ ਬੈਠਕਾਂ ਕੀਤੀਆਂ ਅਤੇ ਲਗਾਤਾਰ ਫਾਲੋਅੱਪ ਜਾਰੀ ਰੱਖਿਆ। ਉਨ੍ਹਾਂ ਨਾਲ ਮੇਅਰ ਵਨੀਤ ਧੀਰ, ਸਫਾਈ ਯੂਨੀਅਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਨਿਗਮ ਕਮਿਸ਼ਨਰ ਸਦੀਪ ਰਿਸ਼ੀ ਨੇ ਵੀ ਦਸਤਾਵੇਜ਼ੀ ਅਤੇ ਪ੍ਰਸ਼ਾਸਨਿਕ ਕਾਰਵਾਈ ਵਿੱਚ ਯੋਗਦਾਨ ਪਾਇਆ, ਜਿਸ ਤੋਂ ਬਾਅਦ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਅਧਿਕਾਰਕ ਮਨਜ਼ੂਰੀ ਜਾਰੀ ਕੀਤੀ ਗਈ।

ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਫੈਸਲਾ ਜਲੰਧਰ ਲਈ ਬਹੁਤ ਅਹਿਮ ਹੈ ਅਤੇ ਲੰਮੇ ਸਮੇਂ ਤੋਂ ਨਿਗਮ ਨੂੰ ਲੋੜੀਂਦੇ ਸਾਧਨ ਮੁਹੱਈਆ ਹੋ ਰਹੇ ਹਨ। ਉਨ੍ਹਾਂ ਨੇ ਸਪਸ਼ਟ ਦੱਸਿਆ ਕਿ ਇਸ ਮਨਜ਼ੂਰੀ ਨੂੰ ਲਿਆਉਣ ਵਿੱਚ ਨਿਤਿਨ ਕੋਹਲੀ ਦੀ ਮਿਹਨਤ ਅਤੇ ਲਗਾਤਾਰ ਫਾਲੋਅੱਪ ਸਭ ਤੋਂ ਵੱਡੀ ਵਜ੍ਹਾ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਿੱਧਾ ਲਾਭ ਸ਼ਹਿਰ ਦੀਆਂ ਗਲੀਆਂ, ਬਜ਼ਾਰਾਂ ਅਤੇ ਵਾਰਡਾਂ ਵਿੱਚ ਸਫਾਈ ਪ੍ਰਣਾਲੀ ਦੇ ਸੁਧਾਰ ਰੂਪ ਵਿੱਚ ਦਿਖਾਈ ਦੇਵੇਗਾ।

ਦੂਜੇ ਪਾਸੇ ਨਿਤਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਜਲੰਧਰ ਨੂੰ ਸੁੱਚਾ, ਸੁਧਰਿਆ ਅਤੇ ਆਧੁਨਿਕ ਸ਼ਹਿਰ ਬਣਾਉਣਾ ਹੈ। 1196 ਕਰਮਚਾਰੀਆਂ ਦੀ ਭਰਤੀ ਨਾਲ ਸਫਾਈ ਕੰਮ ਤੇਜ਼ ਹੋਣਗੇ, ਸੀਵਰੇਜ ਸੰਭਾਲ ਵਧੀਆ ਹੋਵੇਗੀ ਅਤੇ ਸ਼ਹਿਰ ਦੀ ਸੁੰਦਰਤਾ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸੁਵਿਧਾਵਾਂ ਨੂੰ ਬਿਹਤਰ ਕਰਨ ਲਈ ਉਹ ਅੱਗੇ ਵੀ ਪੂਰੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ।

ਨਿਤਿਨ ਕੋਹਲੀ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਵਾਨਗੀ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਦੂਰਦਰਸ਼ੀ ਅਤੇ ਨਿਰੰਤਰ ਸਮਰਥਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਹੈ ਅਤੇ ਜਨਤਕ ਮੁੱਦਿਆਂ ਨੂੰ ਤਰਜੀਹ ਦਿੰਦੀ ਹੈ। ਜਨਤਕ ਭਲਾਈ ਅਤੇ ਸ਼ਹਿਰ ਦੇ ਵਿਕਾਸ ਲਈ ਚੁੱਕੇ ਗਏ ਅਜਿਹੇ ਕਦਮ ਇਸ ਗੱਲ ਦਾ ਸਬੂਤ ਹਨ ਕਿ ਇਹ ਪੰਜਾਬ ਦੀਆਂ ਸਭ ਤੋਂ ਵਧੀਆ ਸਰਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਕਿਹਾ ਕਿ 1196 ਸਫਾਈ ਕਰਮਚਾਰੀਆਂ ਦੀ ਭਰਤੀ ਵਰਗੀਆਂ ਮਹੱਤਵਪੂਰਨ ਪਹਿਲਕਦਮੀਆਂ ਇਸ ਲੋਕ-ਕੇਂਦ੍ਰਿਤ ਪਹੁੰਚ ਅਤੇ ਅਗਵਾਈ ਦੁਆਰਾ ਸੰਭਵ ਹੋਈਆਂ ਹਨ, ਅਤੇ ਜਲੰਧਰ ਹੁਣ ਇੱਕ ਸਾਫ਼, ਸਿਹਤਮੰਦ ਅਤੇ ਬਿਹਤਰ ਪ੍ਰਬੰਧਨ ਵਾਲਾ ਸ਼ਹਿਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਇਹ ਮਨਜ਼ੂਰੀ ਜਲੰਧਰ ਲਈ ਇੱਕ ਇਤਿਹਾਸਕ ਬਦਲਾਅ ਦੀ ਸ਼ੁਰੂਆਤ ਸਾਬਤ ਹੋਵੇਗੀ, ਜਿਸ ਨਾਲ ਸ਼ਹਿਰ ਨੂੰ ਹੋਰ ਸਾਫ-ਸੁਥਰਾ, ਸਿਹਤਮੰਦ ਅਤੇ ਵਿਕਸਿਤ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ ਅਤੇ ਇਸਦੇ ਪ੍ਰਭਾਵ ਆਉਣ ਵਾਲੇ ਮਹੀਨਿਆਂ ਵਿੱਚ ਮੈਦਾਨੀ ਪੱਧਰ ’ਤੇ ਸਪੱਸ਼ਟ ਦਿਖਣਗੇ।