ਸਕੂਲਾਂ ‘ਚ ਵੱਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੀ ਬੰਦ ਕੀਤੇ ਜਾਣਗੇ ਸਕੂਲ? ਪੜ੍ਹੋ ਸਿੱਖਿਆ ਮੰਤਰੀ ਦਾ ਜਵਾਬ

0
34542

ਚੰਡੀਗੜ੍ਹ/ਲੁਧਿਆਣਾ/ਸੰਗਰੂਰ/ ਹੁਸ਼ਿਆਰਪੁਰ | ਸਕੂਲੀ ਬੱਚਿਆਂ ਨਾਲ ਜੁੜੀ ਇਹ ਖਬਰ ਹਰ ਆਮ ਤੇ ਖਾਸ ਲਈ ਹੈ। ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਪਿਆਂ ਨੇ ਆਪਣੇ ਬੱਚੇ ਸਕੂਲ ਪੜ੍ਹਨ ਭੇਜ ਵੀ ਦਿੱਤੇ ਹਨ ਪਰ ਕੁਝ ਖਬਰਾਂ ਅਜਿਹੀਆਂ ਆ ਰਹੀਆਂ ਹਨ, ਜੋ ਸਾਨੂੰ ਸੋਚਣ ਲਈ ਮਜਬੂਰ ਕਰ ਸਕਦੀਆਂ ਹਨ।

ਬੱਚਿਆਂ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸ ਆ ਰਹੇ ਹਨ, ਖਾਸ ਤੌਰ ‘ਤੇ ਲੁਧਿਆਣਾ ਅਤੇ ਮੋਗਾ ਇਲਾਕੇ ਤੋਂ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਸਨ ਕਿ ਜੇਕਰ ਕੋਈ ਵੀ ਬੱਚਾ ਪਾਜ਼ੇਟਿਵ ਪਾਇਆ ਗਿਆ ਤਾਂ 14 ਦਿਨ ਲਈ ਸਕੂਲ ਬੰਦ ਕਰ ਦਿੱਤਾ ਜਾਵੇਗਾ।

ਅਜਿਹੇ ‘ਚ ਸਕੂਲ ਖੋਲ੍ਹੇ ਜਾਣੇ ਕੀ ਸਹੀ ਫੈਸਲਾ ਸੀ, ਇਸ ‘ਤੇ ਫਿਰ ਤੋਂ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿਉਂਕਿ ਜਦੋਂ ਸਰਕਾਰ ਨੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ ਤਾਂ ਇਸ ਵਿੱਚ 2 ਰਾਇ ਸੀ, ਕਈ ਮਾਪੇ ਕਹਿੰਦੇ ਸੀ ਕਿ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ ਤੇ ਕੁਝ ਮਾਪੇ ਤੇ ਅਧਿਆਪਕ ਕਹਿ ਰਹੇ ਸਨ ਕਿ ਅਜੇ ਸਥਿਤੀ ਠੀਕ ਨਹੀਂ ਹੈ।

ਅਜਿਹੇ ‘ਚ ਸਕੂਲ ਖੋਲ੍ਹੇ ਗਏ ਤੇ ਬੱਚੇ ਪਾਜ਼ੇਟਿਵ ਪਾਏ ਗਏ। ਲੁਧਿਆਣਾ ‘ਚ 2 ਦਰਜਨ ਤੋਂ ਵੱਧ ਸਕੂਲੀ ਬੱਚੇ, ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ‘ਚ 8 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਨੇ 3 ਅਧਿਆਪਕਾਂ ਤੇ 45 ਬੱਚਿਆਂ ਦੇ ਸੈਂਪਲ ਲਏ ਸਨ। ਸਰਕਾਰੀ ਆਦੇਸ਼ ਮੁਤਾਬਕ ਸਕੂਲਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 3 ਵਿਦਿਆਰਥੀ ਪਾਜ਼ੇਟਿਵ ਪਾਏ ਗਏ। 14 ਦਿਨਾਂ ਲਈ 10ਵੀਂ ਤੇ 12ਵੀਂ ਦੀਆਂ ਜਮਾਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੀ ਸਕੂਲ ਖੋਲ੍ਹਣੇ ਰਿਸਕੀ ਨਹੀਂ ਹੈ?

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅਧਿਆਪਕਾਂ ਤੇ ਮਾਪਿਆਂ ਦੇ ਵਾਰ-ਵਾਰ ਜ਼ੋਰ ਦੇਣ ‘ਤੇ ਹੀ ਅਸੀਂ ਸਕੂਲ ਖੋਲ੍ਹੇ ਸਨ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸੇ ਲਈ ਸਕੂਲ ਖੋਲ੍ਹੇ ਗਏ ਸਨ। ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਅਸੀਂ ਬੱਚਿਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ।

ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਬੱਚੇ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਹੀਂ ਹੋਣ ਦੇਵਾਂਗੇ। ਚੀਫ ਸੈਕਟਰੀ ਨੇ ਸਾਰੇ ਜ਼ਿਲਿਆਂ ਦੇ DC ਨਾਲ ਇਸ ਬਾਰੇ ਗੱਲਬਾਤ ਕੀਤੀ ਕਿ ਸਾਰਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਵੈਕਸੀਨੇਟ ਹੋਵੇ।

ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਨਾਲ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ, ਜੇਕਰ ਸਾਰਾ ਕੁਝ ਖੁੱਲ੍ਹਾ ਹੈ ਤਾਂ ਸਕੂਲਾਂ ਵਿੱਚ ਵੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਬੱਚੇ ਆਨਲਾਈਨ ਪੜ੍ਹਾਈ ਦੇ ਨਾਲ ਸਕੂਲਾਂ ‘ਚ ਵੀ ਪੜ੍ਹ ਸਕਦੇ ਹਨ। ਉਨ੍ਹਾਂ ਸਾਫ ਕਿਹਾ ਕਿ ਸਕੂਲ ਬੰਦ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)