ਬੈਂਗਲੁਰੂ | ਔਬਸੇਸਿਵ ਕੰਪਲਸਿਵ ਡਿਸਆਰਡਰ (OCD) ਦਿਮਾਗ ਦੀ ਇਕ ਕਿਸਮ ਦੀ ਬਿਮਾਰੀ ਹੈ, ਜਿਸ ਕਾਰਨ ਡਰ ਜਾਂ ਇੱਛਾ ਨਾਲ ਪੀੜਤ ਵਿਅਕਤੀ ਇਕ ਕੰਮ ਨੂੰ ਵਾਰ-ਵਾਰ ਦੁਹਰਾਉਂਦਾ ਹੈ।
ਬੈਂਗਲੁਰੂ ਤੋਂ ਸਾਹਮਣੇ ਆਇਆ ਮਾਮਲਾ ਵੀ ਓਸੀਡੀ ਨਾਲ ਸਬੰਧਤ ਹੈ, ਜਿੱਥੇ ਪਤਨੀ ਦੀ ਸਫਾਈ ਦੀ ਆਦਤ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਤਲਾਕ ਮੰਗ ਲਿਆ ਹੈ। ਇਸ ਦੇ ਨਾਲ ਹੀ ਪਤਨੀ ਪਤੀ ਦੇ ਵਿਵਹਾਰ ਨੂੰ ‘ਅਸਾਧਾਰਨ’ ਦੱਸਦਿਆਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ‘ਤੇ ਵੀ ਵਿਚਾਰ ਕਰ ਰਹੀ ਹੈ।
ਖਬਰਾਂ ਮੁਤਾਬਕ ਸੰਧਿਆ ਅਤੇ ਗਿਰੀਸ਼ (ਬਦਲੇ ਹੋਏ ਨਾਂ) ਦਾ ਵਿਆਹ ਸਾਲ 2009 ‘ਚ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਦੀ ਨੌਕਰੀ ਕਾਰਨ ਜੋੜਾ ਇੰਗਲੈਂਡ ਚਲਾ ਗਿਆ। ਹੁਣ ਤੱਕ ਸਭ ਠੀਕ ਚੱਲ ਰਿਹਾ ਸੀ।
ਜੋੜੇ ਦੇ ਕੇਸ ਨੂੰ ਸੰਭਾਲਣ ਵਾਲੇ ਬੈਂਗਲੁਰੂ ਸਿਟੀ ਪੁਲਿਸ ਦੇ ਸੀਨੀਅਰ ਵਕੀਲ ਬੀਐੱਸ ਸਰਸਵਤੀ ਦਾ ਕਹਿਣਾ ਹੈ, ”2 ਸਾਲ ਬਾਅਦ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਸਥਿਤੀ ਵਿਗੜਨ ਲੱਗੀ। ਜਦੋਂ ਵੀ ਵਿਅਕਤੀ ਕੰਮ ਤੋਂ ਪਰਤਦਾ ਸੀ ਤਾਂ ਪਤਨੀ ਵੱਲੋਂ ਉਸ ਦੇ ਜੁੱਤੀਆਂ, ਕੱਪੜੇ, ਸੈੱਲਫੋਨ ਸਾਫ਼ ਕਰਨ ਦੀ ਆਦਤ ਤੋਂ ਪਤੀ ਪ੍ਰੇਸ਼ਾਨ ਹੋ ਗਿਆ। ਬ੍ਰਿਟੇਨ ਤੋਂ ਪਰਤਣ ਤੋਂ ਬਾਅਦ ਪਤੀ-ਪਤਨੀ ਨੇ ਫੈਮਿਲੀ ਕਾਊਂਸਲਿੰਗ ਦਾ ਸਹਾਰਾ ਲਿਆ ਅਤੇ ਹਾਲਾਤ ਸੁਧਰਨ ਲੱਗੇ। ਇਸ ਤੋਂ ਬਾਅਦ ਜੋੜੇ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ।”
ਰਿਪੋਰਟ ਅਨੁਸਾਰ, ਕੋਵਿਡ ਕਾਰਨ ਸੰਧਿਆ ਦੀ ਆਦਤ ਹੋਰ ਵਿਗੜ ਗਈ ਤੇ ਉਸ ਨੇ ਘਰ ਵਿੱਚ ਮੌਜੂਦ ਹਰ ਚੀਜ਼ ਨੂੰ ਸਾਫ਼ ਕਰਨਾ ਅਤੇ ਸੈਨੀਟਾਈਜ਼ ਕਰਨਾ ਸ਼ੁਰੂ ਕਰ ਦਿੱਤਾ।
ਸਰਸਵਤੀ ਨੇ ਦੱਸਿਆ, ”ਲਾਕਡਾਊਨ ਦੌਰਾਨ ਪਤੀ ਘਰੋਂ ਕੰਮ ਕਰ ਰਿਹਾ ਸੀ ਅਤੇ ਪਤਨੀ ਨੇ ਉਸ ਦਾ ਲੈਪਟਾਪ ਤੇ ਸੈੱਲਫੋਨ ਧੋ ਦਿੱਤਾ। ਆਪਣੀ ਸ਼ਿਕਾਇਤ ਵਿੱਚ ਪਤੀ ਨੇ ਦੱਸਿਆ ਕਿ ਉਹ ਦਿਨ ਵਿੱਚ 6 ਤੋਂ ਵੱਧ ਵਾਰ ਨਹਾਉਂਦੀ ਹੈ ਅਤੇ ਨਹਾਉਣ ਵਾਲੇ ਸਾਬਣ ਨੂੰ ਸਾਫ਼ ਕਰਨ ਲਈ ਇਕ ਵੱਖਰਾ ਸਾਬਣ ਵੀ ਵਰਤਦੀ ਹੈ।”
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ