ਕੈਨੇਡਾ ਭੇਜੀ ਪਤਨੀ PR ਮਿਲਣ ਤੋਂ ਬਾਅਦ ਪਤੀ ਨੂੰ ਨਾਲ ਲਿਜਾਣ ਤੋਂ ਮੁਕਰੀ, 16 ਲੱਖ ਖਰਚੇ ਸਨ ਭੇਜਣ ਲਈ

0
703

ਇਸ ਸਮੇਂ ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਹੌੜ ਜਿਹੀ ਲੱਗੀ ਹੋਈ ਹੈ। ਉਹ ਇਸ ਸਮੇਂ ਵਿਦੇਸ਼ ਜਾਣ ਦੀ ਚਾਹ ‘ਚ ਹਰ ਤਰੀਕਾ ਅਪਣਾ ਰਹੇ ਹਨ ਉਹ ਭਾਵੇਂ ਵਿਆਹ ਕਰਵਾ ਪਤਨੀ ਨੂੰ ਸਟੱਡੀ ਬੇਸ ‘ਤੇ ਬਾਹਰ ਭੇਜਣਾ ਹੋਵੇ ਜਾਂ ਫਿਰ 2 ਨੰਬਰ ‘ਚ ਬਾਹਰ ਜਾਣਾ। ਇਸੇ ਕਾਰਨ ਉਹ ਕਈ ਵਾਰ ਤਾਂ ਏਜੰਟਾਂ ਵੱਲੋਂ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਧੋਖਾ ਸਹਿਣਾ ਪੈਂਦਾ ਹੈ। ਅਜਿਹਾ ਹੀ ਇਕ ਮਾਲਮਾ ਪਟਿਆਲਾ ਦੇ ਘਨੌਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਪਤਨੀ ਪੀ. ਆਰ. ਹੋਣ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਮੁਕਰ ਗਈ।

ਜਿਸ ਕਾਰਨ ਘਨੌਰ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਰਾਣਾ ਖੁਰਦ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਪੂਰੀ ਇਨਵੈਸਟੀਗੇਸ਼ਨ ਕਰ ਕੇ ਕੈਨੇਡਾ ਗਈ ਕੁੜੀ, ਉਸ ਦੇ ਮਾਪਿਆਂ ਸਮੇਤ ਚਾਰ ਲੋਕਾਂ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਦਸੰਬਰ 2018 ਨੂੰ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਅਕਵਿੰਦਰ ਕੌਰ ਨਾਲ ਕਰਵਾਇਆ ਸੀ। ਅਕਵਿੰਦਰ ਕੌਰ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਵੱਲੋਂ ਲਾਏ ਗਏ ਸਨ।

ਇਸ ਤੋਂ ਬਿਨਾਂ ਹੋਰ ਪੈਸੇ ਵੀ ਜਾਣ ਸਮੇਂ ਦਿੱਤੇ ਗਏ ਸਨ ਪਰ ਕੈਨੇਡਾ ਜਾਣ ਤੋਂ ਕੁੱਝ ਸਮੇਂ ਬਾਅਦ ਅਕਵਿੰਦਰ ਕੌਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਬੇਟੇ ਗੁਰਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ।