ਜਲੰਧਰ, 19 ਫਰਵਰੀ | ਬਸਤੀ ਗੁਜਾਂ ਇਲਾਕੇ ਵਿੱਚ ਇਕ ਵਿਆਹਸ਼ੁਦਾ ਔਰਤ ਨੇ ਆਪਣੇ ਪਤੀ ਨੂੰ ਗੁਆਂਢ ਦੀ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਥੀਂ ਫੜ੍ਹ ਲਿਆ। ਗੁੱਸੇ ‘ਚ ਆਈ ਮਹਿਲਾ ਨੇ ਦੋਵਾਂ ਨੂੰ ਕਮਰੇਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ, ਅਤੇ ਤੁਰੰਤ ਆਪਣੀ ਮਾਂ ਅਤੇ ਪੁਲਸ ਨੂੰ ਸੂਚਿਤ ਕੀਤਾ। ਪੀੜਿਤਾ ਮੁਤਾਬਕ ਉਹ ਅਚਾਨਕ ਬੱਚੇ ਦੇ ਕੱਪੜੇ ਲੈਣ ਘਰ ਆਈ ਸੀ, ਜਿੱਥੇ ਉਸ ਨੇ ਦੋਵਾਂ ਨੂੰ ਬੈੱਡ ‘ਤੇ ਦੇਖਿਆ ਅਤੇ ਗੁੱਸੇ ਵਿੱਚ ਬਾਹਰੋਂ ਤਾਲਾ ਲਗਾ ਦਿੱਤਾ।
ਪੀੜਤਾ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦੀ ਲਵ ਮੈਰਿਜ ਹੋਈ ਸੀ ਅਤੇ ਉਨ੍ਹਾਂ ਦਾ ਢਾਈ ਸਾਲ ਦਾ ਪੁੱਤਰ ਹੈ। ਉਸ ਨੇ ਦੋਸ਼ ਲਗਾਇਆ ਕਿ ਪਤੀ ਪਿਛਲੇ ਤਿੰਨ ਸਾਲਾਂ ਤੋਂ ਕੁੱਟਮਾਰ ਕਰਦਾ ਆ ਰਿਹਾ ਸੀ ਅਤੇ ਪਹਿਲਾਂ ਵੀ ਮੋਬਾਈਲ ਚੈਟਾਂ ਨੂੰ ਲੈ ਕੇ ਸ਼ੱਕ ਸੀ।
ਸੂਚਨਾ ਮਿਲਣ ‘ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ‘ਤੇ ਪਹੁੰਚੀ। ਲਗਭਗ ਇਕ ਘੰਟੇ ਬਾਅਦ ਤਾਲਾ ਖੁੱਲ੍ਹਣ ‘ਤੇ ਮੌਜੂਦ ਭੀੜ ਨੇ ਦੋਵਾਂ ਨਾਲ ਮਾਰਪੀਟ ਕੀਤੀ। ਪੁਲਸ ਨੇ ਪਤੀ ਅਤੇ ਕੁੜੀ ਨੂੰ ਹਿਰਾਸਤ ਵਿੱਚ ਲੈ ਕੇ ਕਿਹਾ ਕਿ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।





































