ਪ੍ਰੇਮੀ ਨਾਲ ਮਿਲ ਕੇ ਭਾਜਪਾ ਆਗੂ ਪਤੀ ਦਾ ਕਤਲ ਕਰਨ ਵਾਲੀ ਪਤਨੀ ਗ੍ਰਿਫਤਾਰ

0
339

ਉਤਰ ਪ੍ਰਦੇਸ਼/ਸੋਨਭੱਦਰ, 18 ਅਕਤੂਬਰ | ਇਥੋਂ ਵੱਡੀ ਖਬਰ ਸਾਹਮਣੇ ਆਈ ਹੈ। 8 ਅਕਤੂਬਰ ਨੂੰ ਭਾਜਪਾ ਨੇਤਾ ਪ੍ਰੇਮ ਮੋਹਨ ਖਰਵਾਰ ਦੀ ਹੱਤਿਆ ਦੇ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਨੇ ਕਤਲ ਦੇ ਦੋਸ਼ ‘ਚ ਉਸ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਔਰਤ ਨੂੰ ਉਸ ਦੇ ਸਹੁਰੇ ਨੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਫੜ ਲਿਆ ਸੀ।

ਭਾਜਪਾ ਆਗੂ ਪ੍ਰੇਮ ਮੋਹਨ ਦੀ ਲਾਸ਼ 13 ਅਕਤੂਬਰ ਨੂੰ ਜੰਗਲ ਵਿਚ ਪਈ ਮਿਲੀ ਸੀ। ਮ੍ਰਿਤਕ ਦੇ ਪਿਤਾ ਨੇ ਪਹਿਲਾਂ ਹੀ ਆਪਣੀ ਨੂੰਹ ਅਤੇ ਉਸ ਦੇ ਪ੍ਰੇਮੀ ‘ਤੇ ਕਤਲ ਦੇ ਦੋਸ਼ ਲਗਾਏ ਸਨ। ਦੋਸ਼ੀ ਔਰਤ ਬਿੰਦੂ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਗਏ ਸਨ। ਕਰੀਬ ਡੇਢ ਸਾਲ ਪਹਿਲਾਂ ਬਿੰਦੂ ਦੀ ਨਜ਼ਦੀਕੀ ਸ਼ਮਸ਼ਾਦ ਨਾਲ ਬਾਜ਼ਾਰ ‘ਚ ਹੋਈ ਸੀ। ਉਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। 30 ਸਾਲ ਦੀ ਬਿੰਦੂ ਅਤੇ 26 ਸਾਲ ਦੇ ਸ਼ਮਸ਼ਾਦ ਵਿਚਕਾਰ ਨਾਜਾਇਜ਼ ਸਬੰਧ ਬਣ ਗਏ। ਫਿਰ ਉਹ ਬਹਾਨਾ ਬਣਾ ਕੇ ਫਰਾਰ ਹੋ ਗਈ ਪਰ ਜਦੋਂ ਉਹ ਦੂਜੀ ਵਾਰ ਫੜੀ ਗਈ ਤਾਂ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ।

8 ਅਕਤੂਬਰ ਨੂੰ ਬਿੰਦੂ ਦੇ ਕਹਿਣ ‘ਤੇ ਸ਼ਮਸ਼ਾਦ ਨੇ ਪ੍ਰੇਮ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਫਿਰ ਲਾਸ਼ ਨੂੰ ਜੰਗਲ ਵਿਚ ਸੁੱਟ ਦਿੱਤਾ। ਮੁਲਜ਼ਮ ਬਿੰਦੂ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਦੇ ਰਾਹ ਵਿਚ ਆ ਰਿਹਾ ਸੀ।