ਮੋੋੋਗਾ ‘ਚ ਚਿੱਟੇ ਨੇ ਦੋ ਸਕੇ ਭਰਾ ਨਿਗਲੇ, ਇਕ ਦੀ ਸਾਲ ਪਹਿਲਾਂ ਮੌਤ ਹੋਈ, ਇਕ ਨੂੰ ਅੱਜ ਨਿਗਲਿਆ

0
928

ਮੋਗਾ। ਪੰਜਾਬ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋ ਦਿਨ ਵੱਧ ਹੀ ਰਿਹਾ ਹੈ। ਅਜਿਹਾ ਹੀ ਮਾਮਲਾ ਜ਼ਿਲਾ ਮੋਗਾ ਤੋਂ ਸਾਹਮਣੇ ਆਇਆ। ਇਥੇ ਪਿੰਡ ਭਲੂਰ ‘ਚ 37 ਸਾਲਾ ਦੀ ਚਿੱਟੇ ਨਾਲ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਫੌਜੀ ਪੁੱਤਰ ਜੋਰਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੋ ਭਰਾ ਸਨ। ਵੱਡੇ ਭਰਾ ਦੀ ਵੀ ਸਾਲ ਪਹਿਲਾ ਚਿੱਟੇ ਦੇ ਕਹਿਰ ਨਾਲ ਮੌਤ ਹੋ ਚੁੱਕੀ ਹੈ ਜਦੋਂ ਕਿ ਮਨਪ੍ਰੀਤ ਸਿੰਘ ਫੌਜੀ ਵੀ ਉਸੇ ਰਸਤੇ ਤੁਰ ਗਿਆ ਤੇ ਆਪਣੀ ਜਾਨ ਤੇ ਹੱਥ ਧੋ ਬੈਠਾ।