ਸੈਲੂਨ ਮਾਲਿਕ ਤੋਂ ਵਿਅਕਤੀਆਂ ਨੇ ਮੋਬਾਇਲ ਖੋਹਣ ਦੀ ਕੀਤੀ ਕੋਸ਼ਿਸ਼, ਵਿਰੋਧ ਕਰਨ ‘ਤੇ ਮਾਰੇ ਕਾਪੇ

0
1578

ਫਰੀਦਕੋਟ | ਥਾਣਾ ਸਦਰ ਪੁਲਿਸ ਨੂੰ ਨਹਿਰੂ ਸਿੰਘ ਪੁੱਤਰ ਜਗਨ ਸਿੰਘ ਵਾਸੀ ਪਿੰਡ ਕੋਟਸੁਖੀਆ ਦੀ ਸ਼ਿਕਾਇਤ ਦੇ ਆਧਾਰ ‘ਤੇ ਇਕ ਵਿਅਕਤੀ ਖਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੋਤਰਾ ਦਾਣਾ ਮੰਡੀ ਕੋਟ ਸੁਖੀਆ ਵਿਖੇ ਦੁਕਾਨ ‘ਤੇ ਕਟਿੰਗ ਕਰ ਰਿਹਾ ਸੀ ਤਾਂ ਪਿੰਡ ਵਾਸੀ ਦੀਪਾ ਸਿੰਘ ਆਇਆ, ਜਿਸ ਨੇ ਉਸ ਦੇ ਪੋਤਰੇ ਨੂੰ ਕਿਹਾ ਕਿ ਮੋਬਾਈਲ ਦੇ, ਉਸ ਨੇ ਗੱਲ਼ ਕਰਨੀ ਹੈ ਤਾਂ ਉਸ ਨੇ ਮੋਬਾਇਲ ਨਹੀਂ ਦਿੱਤਾ।

ਉਪਰੰਤ ਦੀਪਾ ਸਿੰਘ ਕਾਪੇ ਸਮੇਤ ਤੇ ਤਿੰਨ ਹੋਰ ਵਿਅਕਤੀ ਘਰ ਅੰਦਰ ਦਾਖ਼ਲ ਹੋਏ ਅਤੇ ਗਾਲੀ-ਗਲੋਚ ਕਰਨ ਲੱਗੇ ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਸਾਰੇ ਜਣੇ ਤੇਜ਼ਧਾਰ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਭੱਜ ਗਏ।