ਪਾਕਿਸਤਾਨ। ਜ਼ਿਲ੍ਹਾ ਗੁਜ਼ਰਾਂਵਾਲਾ ਦੇ ਕਸਬਾ ਮੌਜਾ ਨੱਥੂਸੂਆ ’ਚ ਇਕ ਕੁੜੀ ਨੇ ਆਪਣੇ ਮੰਗੇਤਰ, ਚਾਚਾ ਅਤੇ ਮਾਸੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਪਿਛਲੀ ਵਜ੍ਹਾ ਹੈਰਾਨ ਕਰ ਦੇਵੇਗੀ।
ਜਾਣਕਾਰੀ ਮੁਤਾਬਕ ਕੁੜੀ ਵੱਲੋਂ ਇਸ ਵਾਰਦਾਤ ਨੂੰ ਇਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਕਿਉਂਕਿ ਉਸਦੇ ਮੰਗੇਤਰ ਅਤੇ ਪਰਿਵਾਰ ਨੇ ਮੰਗਣੀ ਤੋੜ ਦਿੱਤੀ ਸੀ।
ਸੂਤਰਾਂ ਮੁਤਾਬਕ ਹਾਫਿਜ਼ਾਬਾਦ ਦੇ ਨੋਟਾ ਗੋਲਡਨ ਦੀ ਰਹਿਣ ਵਾਲੀ ਕੁੜੀ ਮੋਹਸਿਨ ਏਜਾਜ਼ ਦੀ ਮੰਗਣੀ ਉਸ ਦੇ ਚਾਚਾ ਅਤਾਉੱਲਾ ਸੇਵਿਆਂ ਦੇ ਮੁੰਡੇ ਰਫੀਕ ਉੱਲਾ ਨਾਲ ਹੋਈ ਸੀ ਪਰ ਕੁਝ ਦਿਨ ਪਹਿਲਾਂ ਰਫੀਕ ਅਤੇ ਚਾਚਾ ਅਤਾਉੱਲਾ ਨੇ ਇਹ ਮੰਗਣੀ ਮੋਹਸਿਨ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਤੋੜ ਦਿੱਤੀ। ਜਿਸ ’ਤੇ ਮੋਹਸਿਨ ਖਫ਼ਾ ਚਲ ਰਹੀ ਸੀ ਅਤੇ ਦੋਵੇਂ ਪਰਿਵਾਰਾਂ ਵਿਚ ਵਿਵਾਦ ਬਣਿਆ ਹੋਇਆ ਸੀ।
ਅੱਜ ਉਸ ਦੀ ਮਾਸੀ ਸਾਫੀਆਂ ਵਾਸੀ ਮੌਜਾ ਨੱਥੂਸੂਆ, ਜੋ ਮੰਗੇਤਰ ਰਫੀਕ ਦੀ ਵੀ ਰਿਸ਼ਤੇਦਾਰ ਸੀ, ਦੇ ਘਰ ’ਤੇ ਸਮਝੌਤਾ ਕਰਨ ਦੇ ਲਈ ਦੋਵੇਂ ਪਰਿਵਾਰ ਇਕੱਠੇ ਹੋਏ ਸਨ। ਕੁਝ ਦੇਰ ਗੱਲਬਾਤ ਕਰਨ ਦੇ ਬਾਅਦ ਦੋਵੇਂ ਪਰਿਵਾਰਾਂ ਦੀ ਕੁਝ ਤਕਰਾਰ ਹੋ ਗਈ। ਜਿਸ ’ਤੇ ਕੁੜੀ ਮੋਹਸਿਨ ਨੇ ਗੋਲ਼ੀਆਂ ਚਲਾ ਦਿੱਤੀਆਂ।
ਗੋਲ਼ੀ ਲੱਗਣ ਕਾਰਨ ਰਫੀਕ, ਉਸ ਦੇ ਪਿਤਾ ਅਤਾਉੱਲਾ ਅਤੇ ਮਾਸੀ ਸਾਫੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੋਹਸਿਨ ਉੱਥੋਂ ਫ਼ਰਾਰ ਹੋ ਗਈ ਪਰ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।