ਪ੍ਰੇਮਿਕਾ ਨਾਲ ਛੇੜਛਾੜ ਦਾ ਵਿਰੋਧ ਕੀਤਾ ਤਾਂ ਮੰਗੇਤਰ ਦਾ ਬੇਸਬਾਲ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ

0
245

ਐਮਪੀ| MP ਦੇ ਰਤਲਾਮ ਜ਼ਿਲ੍ਹੇ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਜਿਥੇ ਇਕ ਲੜਕੀ ਨਾਲ ਕੁਝ ਨੌਜਵਾਨਾਂ ਨੇ ਛੇੜਛਾੜ ਕੀਤੀ, ਜਿਸਦੇ ਬਾਅਦ ਉਸਦੇ ਮੰਗੇਤਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸਦਾ ਬੇਸਬਾਲ ਮਾਰ-ਮਾਰ ਕੇ ਬੇਰਹਿਮੀ ਨਾਲ ਮਰਡਰ ਕਰ ਦਿੱਤਾ। ਮਾਮਲੇ ਵਿਚ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਦੇ ਘਰ ਉਤੇ ਬੁਲਡੋਜ਼ਰ ਚਲਾ ਦਿੱਤਾ ਹੈ।
ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਤਲ ਦੇ ਦੋਸ਼ੀਆਂ ਦੇ ਨਾਜਾਇਜ਼ ਨਿਰਮਾਣ ਵਾਲੇ 3 ਮੰਜ਼ਿਲਾ ਮਕਾਨ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ। ਕਤਲ ਦੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਅਸਲ ਵਿਚ ਘਟਨਾ ਉਦਯੋਗਿਕ ਥਾਣਾ ਇਲਾਕੇ ਦੇ ਰਾਜੀਵ ਨਗਰ ਦੀ ਹੈ।

ਇੱਥੇ ਬੀਤੀ 11 ਅਪਰੈਲ ਨੂੰ ਮੋਹਸਿਨ ਪਿਤਾ ਅਨੀਸ ਖਾਨ (28) ਵਾਸੀ ਦਾਤ ਪੁਲ ਇਲਾਕਾ ਅਤੇ ਮੁਲਜ਼ਮ ਸਾਹਿਲ ਉਰਫ ਸ਼ੋਏਬ ਪਿਤਾ ਸੋਹੇਲ ਵਾਸੀ ਡੀਜ਼ਲ ਸ਼ੈੱਡ ਰੋਡ ਤੇ ਉਸ ਦੇ ਸਾਥੀਆਂ ਨਾਲ ਛੇੜਛਾੜ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਮੋਹਸਿਨ ’ਤੇ ਬੇਸਬਾਲ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਦੀ 14 ਅਪ੍ਰੈਲ ਨੂੰ ਇੰਦੌਰ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਸ ਵਾਰਦਾਤ ‘ਚ ਦੋਸ਼ੀ ਰਾਹਿਲ, ਸਾਹਿਲ, ਰਾਜਾ ਅਤੇ ਸਾਦਿਕ ਸ਼ਾਮਲ ਸਨ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਸਮੇਂ ਚਾਰੇ ਮੁਲਜ਼ਮ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।