ਕੋਰੋਨਾ ਵਾਇਰਸ ਦੇ ਮੱਨੁਖੀ ਸ਼ਰੀਰ ਵਿੱਚ ਜਾਣ ਦੀ ਪਹੇਲੀ ਕੀ ਹੈ ? ਜਾਨਣ ਲਈ ਪੜ੍ਹੋ ਖਬਰ

0
1374

ਨੀਰਜ਼ ਸ਼ਰਮਾ | ਜਲੰਧਰ

ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ, ਪਰ ਹਾਲੇ ਤੱਕ ਕੋਈ ਵਿਸ਼ੇਸ਼ਗਯ ਜਾਂ ਵਿਗਿਆਨੀ ਇਹ ਸਪਸ਼ਟਤਾ ਨਾਲ ਕਹਿ ਨਹੀਂ ਸਕਿਆ ਹੈ ਕਿ ਇਹ ਵਾਇਰਸ ਆਇਆ ਕਿੱਥੋਂ ਹੈ। ਇਸਨੂੰ ਲੈ ਕੇ ਕਈ ਤਰ੍ਹਾਂ ਦੀ ਮਾਨਤਾ ਹੈ ਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਚੀਨ ਦੀ ਵਾਇਲਡ ਲਾਈਫ ਮਾਰਕੇਟ ਤੋਂ ਆਇਆ ਹੈ।

  • ਚੀਨ ਵਿੱਚ ਕਈ ਜੰਗਲੀ ਜਾਨਵਰਾਂ ਦਾ ਇਸਤੇਮਾਲ ਖਾਨੇ ਅਤੇ ਦਵਾਈਆਂ ਲਈ ਕੀਤਾ ਜਾਂਦਾ ਹੈ। ਕੋਰੋਨਾ ਵਾਇਰਸ ਉੱਥੋਂ ਹੀ ਇਨਸਾਨਾਂ ਵਿੱਚ ਆਇਆ ਹੈ। ਉਦੋਂ ਤੱਕ ਚਮਗਾਦੜ ਨੂੰ ਕੋਰੋਨਾ ਦੀ ਅਸਲੀ ਵਜ੍ਹਾ ਦੱਸਿਆ ਜਾ ਰਿਹਾ ਹੈ। ਚੀਨ ਦੇ ਵੂਹਾਨ ਸ਼ਹਿਰ ਵਿੱਚ ਜਾਨਵਰਾਂ ਦੀ ਮੰਡੀ ਤੋਂ ਇਹ ਵਾਇਰਸ ਇਨਸਾਨਾਂ ਵਿੱਚ ਪੁੱਜਿਆ ਅਤੇ ਫਿਰ ਪੂਰੀ ਦੁਨੀਆ ਵਿੱਚ ਫੈਲ ਗਿਆ।
  • ਇਕ ਸੋਧ ਵਿੱਚ ਇਹ ਸਾਹਮਣੇ ਆਇਆ ਕਿ ਇਨਸਾਨਾਂ ਵਿੱਚ ਇਹ ਵਾਇਰਸ ਪੈਂਗੁਲਿਨ ਤੋਂ ਆਇਆ ਹੈ। ਇਸਨੂੰ ਲੈ ਕੇ ਇਕ ਸੋਧ ਵੀ ਹੋਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਪੈਂਗੁਲਿਨ ਵਿੱਚ ਅਜਿਹੇ ਵਾਇਰਸ ਮਿਲੇ ਹਨ, ਜੋ ਕੋਰੋਨਾ ਵਾਇਰਸ ਨਾਲ ਮੇਲ ਖਾਂਦੇ ਹਨ। ਪਰ ਇਹ ਸੋਧ ਹਾਲੇ ਸ਼ੁਰੁਆਤੀ ਚਰਨ ਵਿੱਚ ਹੈ।
ਪੈਂਗੁਲਿਨ।
  • ਹੁਣ ਜਦੋਂ ਇਹ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ ਤਾਂ ਕੁੱਝ ਲੋਕ ਇਸਨੂੰ ਚੀਨ ਵਲੋਂ ਫੈਲਾਇਆ ਗਿਆ ਜੈਵਿਕ ਹਮਲਾ ਵੀ ਕਹਿ ਰਹਿ ਹਨ।
  • ਅਮਰੀਕੀ ਰਾਸ਼ਟਰਪਤੀ ਨੇ ਕਈ ਮੋਕੇਆਂ ਤੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਜਾਂ ਵੁਹਾਨ ਵਾਇਰਸ ਕਿਹਾ ਹੈ।

ਇਸ ਕਾਨਸਿਪੈਰੇਂਸੀ ਥਿਉਰੀ ਨੂੰ ਵੀ ਚੁਨੋਤੀ ਦਿੱਤੀ ਗਈ ਹੈ। ਕੈਲੀਫੋਰਨਿਆ ਵਿੱਚ ਜੈਨੇਟਿਕ ਸੀਕਵਂਸ ਨੂੰ ਲੈ ਕੇ ਹੋਏ ਇਕ ਸੋਧ ਵਿੱਚ ਇਸ ਗਲ ਦੀ ਸੰਭਾਵਨਾ ਤੋਂ ਇੰਨਕਾਰ ਕੀਤਾ ਗਿਆ ਹੈ ਕਿ ਇਸ ਵਾਇਰਸ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਜਾਂ ਜੈਨੇਟਿਕ ਇੰਜਿਨਿਅਰਿੰਗ ਨਾਲ।

ਕੋਰੋਨਾ ਵਾਇਰਸ ਨੂੰ ਲੈ ਕੇ ਜੋ ਇਕ ਗਲ ਸਪਸ਼ਟ ਹੈ ਕਿ ਇਹ ਕ੍ਰਮਿਕ ਵਿਕਾਸ ਦਾ ਨਤੀਜਾ ਹੈ। ਵਿਗਿਆਨੀ ਜੋ ਤਰਕ ਦੇ ਰਹੇ ਹਨ ਉਸਦੇ ਮੁਤਾਬਿਕ ਸੰਕਮ੍ਰਿਤ ਜਾਨਵਰ ਇਨਸਾਨ ਦੇ ਸੰਪਰਕ ਵਿੱਚ ਆਇਆ ਅਤੇ ਉਸ ਵਿਅਕਤੀ ਵਿੱਚ ਇਹ ਬੀਮਾਰੀ ਆ ਗਈ। ਉਸ ਤੋਂ ਬਾਅਦ ਵਾਇਲਡ ਲਾਇਫ ਮਾਰਕੇਟ ਦੇ ਕਾਮਗਾਰਾਂ ਵਿੱਚ ਇਹ ਬੀਮਾਰੀ ਫੈਲ ਗਈ ਅਤੇ ਇਸ ਨਾਲ ਹੀ ਵੈਸ਼ਵਿਕ ਸੰਕਰਮਣ ਦਾ ਜਨਮ ਹੋਇਆ।

ਵਿਗਿਆਨੀ ਇਸ ਕਹਾਣੀ ਨੂੰ ਸੱਚ ਸਾਬਿਤ ਕਰਨ ਵਿੱਚ ਲੱਗੇ ਹੋਏ ਹਨ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਫੈਲਿਆ ਹੈ।

ਜਿਓਲੋਜਿਕਲ ਸੋਸਾਇਟੀ ਆਫ ਲੰਡਨ ਦੇ ਪ੍ਰੋਫੈਸਰ ਐਂਨਡਰਿਉ ਕਨਿੰਘਮ ਕਹਿੰਦੇ ਹਨ ਕਿ ਘਟਨਾਵਾਂ ਦੀ ਕੜੀ ਜੋੜੀ ਜਾ ਰਹੀ ਹੈ, ਪਰ ਸਵਾਲ ਇਹ ਹੈ ਕਿ ਅਸੀ ਇਸ ਬੀਮਾਰੀ ਦੇ ਸੰਕਮ੍ਰਣ ਜਾ ਫੈਲਣ ਬਾਰੇ ਕਿੰਨਾ ਜਾਣਦੇ ਹਾਂ…

  • ਵਿਗਿਆਨੀ ਜਦੋਂ ਇਸ ਵਾਇਰਸ ਦੇ ਬਾਰੇ ਇਨਸਾਨ ਦੇ ਸ਼ਰੀਰ ਵਿੱਚ ਸਮਝ ਸਕਣਗੇ ਤਾਂ ਚੀਨ ਦੀ ਚਮਗਾਦੜਾਂ ਤੇ ਪੈਂਗੁਲੀਨ ਤੋਂ ਇਸ ਵਾਇਰਸ ਦੇ ਫੈਲਣ ਬਾਰੇ ਸਥਿਤੀ ਸਾਫ ਹੋ ਜਾਏਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।