ਵੀਕਐਂਡ ਲੌਕਡਾਊਨ ਦੇ ਆਰਡਰ ਜਾਰੀ, ਅੱਜ 5 ਵਜੇ ਬੰਦ ਕਰਨੀਆਂ ਪੈਣਗੀਆਂ ਦੁਕਾਨਾਂ; 6 ਵਜੇ ਤੋਂ ਲੱਗ ਜਾਵੇਗਾ ਕਰਫਿਊ

0
2366

ਚੰਡੀਗੜ੍ਹ/ਜਲੰਧਰ | ਲਗਾਤਾਰ ਵਧਦੇ ਕੋਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਨੇ ਨਾਇਟ ਕਰਫਿਊ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਹੈ। ਅੱਜ ਤੋਂ ਪੂਰੇ ਪੰਜਾਬ ਵਿੱਚ 5 ਵਜੇ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਇਟ ਕਰਫਿਊ ਲਾਗੂ ਹੋ ਜਾਵੇਗਾ।

ਨਵੇਂ ਹੁਕਮਾਂ ਮੁਤਾਬਿਕ, ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕਐਂਡ ਲੌਕਡਾਊਨ ਰਹੇਗਾ। ਇਸ ਦੌਰਾਨ ਸਾਰਾ ਕੁਝ ਬੰਦ ਰੱਖਣਾ ਹੋਵੇਗਾ।

ਸਰਕਾਰ ਨੇ ਗਾਈਡਲਾਇਨਜ਼ ‘ਚ ਇਹ ਕਿਹਾ ਹੈ ਕਿ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗਈਆਂ। ਹਾਲਾਂਕਿ ਜਦੋਂ ਕਰਫਿਊ ਲੱਗ ਜਾਵੇਗਾ ਤਾਂ ਲੋਕ ਇਨ੍ਹਾਂ ਦੁਕਾਨਾਂ ਤੋਂ ਸਮਾਨ ਲੈਣ ਕਿਵੇਂ ਜਾ ਸਕਣਗੇ।

ਲਗਾਤਾਰ ਬਦਲ ਰਹੇ ਸਰਕਾਰ ਦੇ ਫੈਸਲਿਆਂ ਤੋਂ ਲੋਕ ਕਾਫੀ ਤੰਗ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੀ ਕਲੀਅਰ ਨਹੀਂ ਹੈ ਕਿ ਆਖਿਰ ਕਰਨਾ ਕੀ ਹੈ ਅਜਿਹੇ ਵਿੱਚ ਲੋਕ ਕੀ ਕਰਣਗੇ।

ਸ਼ਨੀਵਾਰ ਅਤੇ ਐਤਵਾਰ ਨੂੰ ਵੀਕਐਂਡ ਲੌਕਡਾਊਨ ਦੌਰਾਨ ਪ੍ਰਾਈਵੇਟ ਦਫਤਰ ਖੁਲ੍ਹ ਸਕਣਗੇ ਕਿ ਨਹੀਂ ਇਸ ਬਾਰੇ ਵੀ ਕੁੱਝ ਨਹੀਂ ਦੱਸਿਆ ਗਿਆ ਹੈ।

ਅੱਜ ਸਰਕਾਰ ਨੇ ਇੱਕ ਹੋਰ ਨਵੀਂ ਗੱਲ ਦੱਸੀ ਹੈ ਕਿ ਰਾਤ 9 ਵਜੇ ਤੱਕ ਫੂਡ ਦੀ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ। ਢਾਬੇ ਕਰਫਿਊ ਦੌਰਾਨ ਰਾਤ 9 ਵਜੇ ਤੱਕ Home Delivery ਕਰ ਸਕਣਗੇ।

(ਨੋਟ – ਇਸ ਬਾਰੇ ਜੇਕਰ ਕੋਈ ਹੋਰ ਨਵਾਂ ਆਰਡਰ ਆਉਂਦਾ ਹੈ ਤਾਂ ਅਸੀਂ ਉਸ ਨੂੰ ਇੱਥੇ ਅਪਡੇਟ ਕਰਾਂਗੇ। ਤੁਸੀਂ ਸਾਡੇ ਵਟਸਐਪ ਗਰੁੱਪ ਨਾਲ ਜੁੜ ਕੇ ਸਾਰੀ ਅਪਡੇਟ ਲੈ ਸਕਦੇ ਹੋ।)

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।