ਪੰਜਾਬ ਦੇ ਮੌਸਮ ਦਾ ਹਾਲ – ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਹਨੇਰੀ ਆਉਣ ਦਾ ਅਲਰਟ

0
1979

ਚੰਡੀਗੜ੍ਹ. ਆਗਾਮੀ 2 ਤੋਂ 6 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਵਿਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੋਸਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਜਲੰਧਰ, ਬਰਨਾਲਾ, ਸੰਗਰੂਰ, ਨਾਭਾ, ਮਾਲੇਰਕੋਟਲਾ, ਪਟਿਆਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਅਮਲੋਹ, ਰਾਜਪੁਰਾ, ਧੂਰੀ, ਰੂਪਨਗਰ, ਖਰੜ, ਕੁਰਾਲੀ, ਚੰਡੀਗੜ੍ਹ, ਮੁਹਾਲੀ, ਸੁਨਾਮ, ਲਗਿਰਾਗਾਗਾ, ਮਾਨਸਾ, ਬੁਢਲਾਡਾ ਹਨੇਰੀ ਨਾਲ ਹਲਕਾ/ਦਰਮਿਆਨਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਕਈ ਇਲਾਕਿਆਂ ਵਿੱਚ ਗਰਜ ਦੇ ਨਾਲ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਹਿਮਾਚਲ ਨਾਲ ਲਗਦੇ ਹਿੱਸਿਆਂ ‘ਚ ਭਾਰੀ ਮੀਂਹ ਦੀ ਉਮੀਦ ਹੈ।

ਜਿਕਰਯੋਗ ਹੈ ਕਿ ਤੜਕਸਾਰ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਲੁਧਿਆਣਾ ਦੇ ਕੁਝ ਹਿੱਸਿਆਂ ਵਿਚ ਹਨੇਰੀ ਨਾਲ ਹਲਕੀ ਬਾਰਿਸ਼ ਆਉਣ ਦੀ ਸੰਭਾਵਨਾ ਹੈ।