ਦੁਪਹਿਰ 12 ਤੋਂ 2 ਵਜੇ ਵੀ ਮਿਲੇਗਾ ਪਾਣੀ, ਨਗਰ ਨਿਗਮ ਕਰ ਰਿਹਾ ਤਿਆਰੀ

0
1111

ਜਲੰਧਰ | ਜੂਨ ਦੀ ਗਰਮੀ ਨੂੰ ਵੇਖਦੇ ਹੋਏ ਨਗਰ ਨਿਗਮ ਜਲਦ ਦੁਪਹਿਰ ਨੂੰ 12 ਤੋਂ 2 ਵਜੇ ਤੱਕ ਪਾਣੀ ਦੀ ਸਪਲਾਈ ਸ਼ੁਰੂ ਕਰ ਸਕਦਾ ਹੈ। ਫਿਲਹਾਲ ਸਿਰਫ਼ ਸਵੇਰੇ 5 ਤੋਂ 9 ਵਜੇ ਤੱਕ ਅਤੇ ਸ਼ਾਮ 5 ਤੋਂ 9 ਵਜੇ ਤੱਕ ਪਾਣੀ ਦੀ ਸਪਲਾਈ ਹੁੰਦੀ ਸੀ। ਦੁਪਹਿਰ ਨੂੰ ਪਾਣੀ ਦੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਦਿਨ ਚ ਟੋਟਲ 10 ਘੰਟੇ ਲੋਕਾਂ ਨੂੰ ਪਾਣੀ ਮਿਲੇਗਾ।

ਮੇਅਰ ਜਗਦੀਸ਼ ਰਾਜ ਰਾਜਾ ਨੇ ਦੱਸਿਆ ਕਿ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ 500 ਤੋਂ ਜਿਆਦਾ ਟਿਯੂਬਵੈੱਲ ਹਨ। ਇਨ੍ਹਾਂ ਤੇ ਟਾਈਮਰ ਸਵਿੱਚ ਲੱਗੇ ਹਨ, ਜਿਸ ਨਾਲ ਸਵੇਰੇ-ਸ਼ਾਮ ਆਪ ਹੀ ਮੋਟਰ ਚਾਲੂ ਹੋ ਜਾਂਦੀ ਹੈ। ਹੁਣ ਜੇਕਰ ਦੁਪਹਿਰ ਨੂੰ 2 ਘੰਟੇ ਮੋਟਰਾਂ ਚਾਲੂ ਕਰਨੀਆਂ ਹਨ ਤਾਂ ਸਾਰੇ ਟਿਯੂਬਵੈੱਲਾਂ ਦੇ ਟਾਈਮਰ ਸੈਟ ਕਰਨੇ ਪੈਣਗੇ।

ਮੇਅਰ ਨੇ ਕਿਹਾ ਹੈ ਕਿ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਜਿਆਦਾ ਸਪਲਾਈ ਦਿੱਤੀ ਜਾਵੇਗੀ। ਇੱਥੇ ਹੀ ਤਕਨੀਕੀ ਪਹਿਲੂ ਇਹ ਵੀ ਹੈ ਕਿ ਸਿਟੀ ਦੇ ਸਾਰੇ ਟਿਯੂਬਵੈੱਲ ਇੰਟਰ ਕਨੈਕਟਿਡ ਹੈ। ਇਨ੍ਹਾਂ ਨੂੰ ਚਲਾਉਣ ਤੋਂ ਪਾਣੀ ਦਾ ਪੂਰਾ ਪ੍ਰੈਸ਼ਰ ਬਣਨ ਵਿੱਚ 1 ਘੰਟਾ ਲੱਗ ਜਾਂਦਾ ਹੈ। ਉਸ ਹਿਸਾਬ ਨਾਲ ਹੀ ਟਾਈਮਿੰਗ ਸੈਟ ਕੀਤੀ ਜਾਂਦੀ ਹੈ। ਇਸ ਦੀ ਤਿਆਰੀ ਪੂਰੀ ਹੋਣ ਤੋਂ ਬਾਅਦ ਪਾਣੀ ਦੀ ਸਪਲਾਈ ਮਿਲਣ ਲੱਗ ਜਾਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।