Video ਦੇਖ ਉਡ ਜਾਣਗੇ ਹੋਸ਼, ਛੱਡ ਦਿਓਗੇ ਖਾਣੇ ਰਸ, ਕਰਮਚਾਰੀ ਨੇ ਕੀਤੀ ਘਿਨੌਣੀ ਹਰਕਤ

0
2930

Viral News | ਜ਼ਿਆਦਾਤਰ ਲੋਕ ਸਵੇਰ ਵੇਲੇ ਚਾਹ ਦੇ ਨਾਲ ਰਸ ਖਾਣਾ ਪਸੰਦ ਕਰਦੇ ਹਨ। ਦਫਤਰ ਦੇ ਬਾਹਰ ਚਾਹ ਦੀਆਂ ਦੁਕਾਨਾਂ ਵੀ ਬਹੁਤ ਟੋਸਟ ਵੇਚਦੀਆਂ ਹਨ ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਰਸ/ਟੋਸਟ ਕਿਵੇਂ ਤਿਆਰ ਤੇ ਪੈਕ ਕੀਤੇ ਜਾਂਦੇ ਹਨ? ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਰਸ ਖਾਣ ਤੋਂ ਪਹਿਲਾਂ 100 ਵਾਰ ਸੋਚੋਗੇ।

ਕਰਮਚਾਰੀ ਰਸ ‘ਤੇ ਥੁੱਕ ਲਾ ਕੇ ਕਰ ਰਿਹਾ ਪੈਕ

ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਸੇ ਦਾ ਵੀ ਦਿਮਾਗ ਖਰਾਬ ਹੋ ਜਾਵੇਗਾ। ਇਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਅਜਿਹਾ ਘਿਨੌਣਾ ਕੰਮ ਕੀਤਾ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਸ ਤਿਆਰ ਹੋਣ ਤੋਂ ਬਾਅਦ ਫੈਕਟਰੀ ਚ ਬੈਠੇ ਕੁਝ ਕਾਰੀਗਰ ਰਸ/ਟੋਸਟ ਉੱਤੇ ਆਪਣੇ ਪੈਰ ਰੱਖ ਰਹੇ ਹਨ। ਇੰਨਾ ਹੀ ਨਹੀਂ, ਪੈਕਿੰਗ ਕਰਦੇ ਸਮੇਂ ਉਨ੍ਹਾਂ ਚੋਂ ਇਕ ਨੇ ਆਪਣੀ ਜੀਭ ਉੱਤੇ ਟੋਸਟ ਰੱਖ ਲਿਆ। ਥੁੱਕ ਲਗਾਉਣ ਤੋਂ ਬਾਅਦ ਕਰਮਚਾਰੀ ਟੋਸਟ ਨੂੰ ਪੈਕਟ ਦੇ ਅੰਦਰ ਰੱਖਦਾ ਹੈ। ਇਹ ਵੀਡੀਓ ਤੁਹਾਡੇ ਚਿਹਰੇ ਦੇ ਰੰਗ ਉਡਾ ਸਕਦੀ ਹੈ।

ਇੰਟਰਨੈੱਟ ‘ਤੇ ਵੀਡੀਓ ਵਾਇਰਲ ਹੁੰਦਿਆਂ ਹੀ ਮਚ ਗਿਆ ਹੰਗਾਮਾ

ਫੈਕਟਰੀ ‘ਚ ਕੰਮ ਕਰਨ ਵਾਲਾ ਵਿਅਕਤੀ ਕੈਮਰੇ ਨੂੰ ਦੇਖਦੇ ਹੋਏ ਜਾਣਬੁੱਝ ਕੇ ਟੋਸਟ ‘ਤੇ ਥੁੱਕਦਾ ਹੈ ਅਤੇ ਜ਼ਮੀਨ ‘ਤੇ ਰੱਖੇ ਟੋਸਟ ‘ਤੇ ਆਪਣੇ ਪੈਰ ਰੱਖਦਾ ਹੈ, ਜਿਵੇਂ ਹੀ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਈ, ਲੋਕਾਂ ਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ।

ਇਸ ਵੀਡੀਓ ਨੂੰ GiDDa ਨਾਂ ਦੇ ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 36 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।