ਦੁਨੀਆਂ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਪੋਸਟਮਾਰਟਮ ਵੀ ਹੋਇਆ ਅਨੋਖਾ, ਪੜ੍ਹੋ ਕੀ ਹੁੰਦਾ ਹੈ ਵਰਚੂਅਲ ਪੋਸਟਮਾਰਟਮ

0
2530

ਜਦੋਂ ਕਿਸੇ ਆਪਣੇ ਨੇੜਲੇ ਦੀ ਮੌਤ ਹੁੰਦੀ ਹੈ ਤੇ ਪੁਲਿਸ ਕੇਸ ਹੋਣ ਦੀ ਵਜ੍ਹਾ ਨਾਲ ਪੋਸਟਮਾਰਟਮ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਪਰਿਵਾਰ ਇਸ ਪ੍ਰਕਿਰਿਆ ਤੋਂ ਬਚਣਾ ਚਾਹੁੰਦਾ ਹੈ। ਸਵ. ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਦੀ ਵੀ ਇਹੀ ਮੰਗ ਸੀ ਕਿ ਉਨ੍ਹਾਂ ਦਾ ਪੋਸਟਮਾਰਟਮ ਨਾ ਕਰਾਇਆ ਜਾਵੇ ਪਰ ਰਾਜੂ ਸ਼੍ਰੀਵਾਸਤਵ ਨੂੰ ਬੇਹੋਸ਼ੀ ਦੀ ਹਾਲਤ ਵਿਚ AIMS ਦਿੱਲੀ ਵਿਚ ਦਾਖਲ ਕਰਾਇਆ ਗਿਆ ਸੀ।

ਇਹ ਇਕ ਪੁਲਿਸ ਕੇਸ ਸੀ, ਅਜਿਹੇ ਵਿਚ ਡਾਕਟਰਾਂ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਸੀ। ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਏਮਸ ਪ੍ਰਸ਼ਾਸਨ ਨੇ ਵਰਚੂਅਲ ਪੋਸਟਮਾਰਟਮ ਕਰਨ ਦਾ ਫੈਸਲਾ ਕੀਤਾ। ਦੇਸ਼ ਵਿਚ ਇਹ ਪਹਿਲੀ ਵਾਰ ਕਿਸੇ ਦੀ ਡੈੱਡ ਬਾਡੀ ਦੇ ਵਰਚੂਅਲ ਪੋਸਟਮਾਰਟਮ ਦਾ ਮਾਮਲਾ ਹੈ।

ਐਮਕੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਸੁਧੀਰ ਗੁਪਤਾ ਨੇ ਵਰਚੁਅਲ ਪੋਸਟਮਾਰਟਮ ਬਾਰੇ ਦੱਸਦਿਆਂ ਕਿਹਾ ਵਰਚੂਅਲ ਪੋਸਟਮਾਰਟਮ ਦੌਰਾਨ, ਡਾਕਟਰ ਮ੍ਰਿਤਕ ਦੇਹ ‘ਤੇ ਕੋਈ ਕੱਟ ਜਾਂ ਚੀਰਾ ਨਹੀਂ ਲਗਾਉਂਦੇ ਹਨ। ਡੈੱਡ ਬਾਡੀ ਨੂੰ ਛੂਹਣ ਤੋਂ ਬਿਨਾਂ ਪੂਰੇ ਸਰੀਰ ਨੂੰ ਸਕੈਨ ਕੀਤਾ ਜਾਂਦਾ ਹੈ ਅਤੇ ਡਾਕਟਰ ਦੀ ਟੀਮ ਵੱਡੀ ਸਕਰੀਨ ‘ਤੇ ਬੈਠਦੀ ਹੈ ਅਤੇ ਵਾਰੀ-ਵਾਰੀ ਛੋਟੇ ਵੇਰਵਿਆਂ ਦੀ ਜਾਂਚ ਕਰਦੀ ਹੈ।

ਰਾਜੂ ਸ੍ਰੀਵਾਸਤਵ ਦੀ ਮ੍ਰਿਤਕ ਦੇਹ ਦੀ ਵਰਚੂਅਲ ਪੋਸਟਮਾਰਟਮ ਪ੍ਰਕਿਰਿਆ ਤੋਂ ਬਾਅਦ, ਉਸਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 10 ਅਗਸਤ ਨੂੰ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ 15 ਦਿਨਾਂ ਤੋਂ ਵੈਂਟੀਲੇਟਰ ਸਪੋਰਟ ‘ਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਆਇਆ। ਹਾਲਾਂਕਿ, 1 ਸਤੰਬਰ ਨੂੰ, ਉਹ 100 ਡਿਗਰੀ ਤੱਕ ਬੁਖਾਰ ਤੋਂ ਬਾਅਦ ਦੁਬਾਰਾ ਵੈਂਟੀਲੇਟਰ ਸਪੋਰਟ ‘ਤੇ ਸਨ। ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ।