ਜਲੰਧਰ | ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਅਸਲ ‘ਚ ਹਥਿਆਰਾਂ ਸਮੇਤ ਕੁੱਲ੍ਹੜ ਪੀਜ਼ਾ ਜੋੜੇ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਤੇ ਪੁਲਸ ਨੇ ਸਖਤ ਕਾਰਵਾਈ ਕਰਦੇ ਹੋਏ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ 4 ਦੇ ਇੰਚਾਰਜ ਦਾ ਕਹਿਣਾ ਹੈ ਕਿ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਹਨ।
ਦੂਜੇ ਪਾਸੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਦੋਸ਼ਾਂ ‘ਤੇ ਜਲੰਧਰ ਦੀ ਫੇਮਸ ਕੁੱਲੜ ਪੀਜ਼ਾ ਵਾਲੀ ਜੋੜੀ ਵੱਲੋਂ ਪ੍ਰਤੀਕੀਰਿਆ ਵੇਖਣ ਨੂੰ ਮਿਲੀ ਹੈ। ਉਨ੍ਹਾਂ ਆਪਣੇ ਪੇਜ਼ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਕਪਲ ਸਫਾਈ ਦਿੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸਾਫ ਕੀਤਾ ਹੈ ਕਿ ਸਾਡਾ ਅਜਿਹਾ ਕੋਈ ਮਕਸਦ ਨਹੀਂ ਸੀ ਕਿ ਅਸੀਂ ਗੰਨ ਕਲਚਰ ਨੂੰ ਪ੍ਰਮੋਟ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ‘ਚ ਜੋ ਗੰਨ ਦਿਖਾਈ ਦੇ ਰਹੀ ਹੈ ਉਹ ਇਕ ਖਿਡੌਣਾ ਗੰਨ ਹੈ। ਅਸੀਂ ਮਜ਼ਾਕ ਵਿਚ ਐਂਟਰਟੇਰਮੈਂਟ ਲਈ ਇਹ ਵੀਡੀਓ ਬਣਾਈ ਸੀ। ਕਪਲ ਨੇ ਦੱਸਿਆ ਕਿ ਇਹ ਵੀਡੀਓ 10 ਦਿਨ ਪੁਰਾਣੀ ਹੈ। ਉਸ ਸਮੇਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਵੀ ਨਹੀਂ ਸੀ ਪਰ ਸਰਕਾਰ ਨੇ ਇਹ ਜੋ ਇਨਸੈਂਨਟਿਵ ਲਿਆ ਹੈ, ਅਸੀਂ ਉਸ ਦਾ ਸਨਮਾਨ ਕਰਦੇ ਹਾਂ। ਕਪਲ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਂ ਪਰ ਇਹ ਜੋ ਸਾਡੇ ‘ਤੇ ਪਰਚਾ ਹੋਇਆ ਹੈ, ਉਹ ਬਿਲਕੁੱਲ ਨਾਜਾਇਜ਼ ਹੈ। ਇਹ ਇਕ ਪੁਰਾਣੀ ਵੀਡੀਓ ਹੈ ਜਿਸ ਨਾਲ ਸਾਨੂੰ ਜੋੜਿਆ ਜਾ ਰਿਹਾ ਹੈ।