ਸੋਨੀਪਤ | ਕੁੰਡਲੀ ਬਾਰਡਰ ‘ਤੇ ਨਿਹੰਗਾਂ ਨੇ ਫਿਰ ਇਕ ਮਜ਼ਦੂਰ ‘ਤੇ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ।
ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਡਰਾਈਵਰ ਤੇ ਉਸ ਦਾ ਸਾਥੀ ਆਪਣੇ ਕੈਂਟਰ ‘ਚ ਫਾਰਮ ਤੋਂ ਮੁਰਗੇ ਲੈ ਕੇ ਆ ਰਿਹਾ ਸੀ। ਕੁੰਡਲੀ ਬਾਰਡਰ ‘ਤੇ ਪ੍ਰਦਰਸ਼ਨ ਵਾਲੇ ਸਥਾਨ ਦੇ ਕੋਲ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਮੁਫਤ ਵਿੱਚ ਮੁਰਗਾ ਮੰਗਿਆ।
ਚਾਲਕ ਨੇ ਆਪਣੀ ਮਜਬੂਰੀ ਦੱਸਿਦਆਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮੁਫਤ ‘ਚ ਮੁਰਗਾ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਵੇਚੇ ਹੋਏ ਮੁਰਗਿਆਂ ਦੀ ਪਰਚੀ ਵੀ ਦਿਖਾਈ।
ਇਸ ਦੇ ਬਾਵਜੂਦ ਨਿਹੰਗ ਸਮਝਣ ਨੂੰ ਤਿਆਰ ਹੀ ਨਹੀਂ ਹੋਏ ਤੇ ਉਨ੍ਹਾਂ ਉਸ ਨੂੰ ਡੰਡਿਆਂ ਤੇ ਕੁਹਾੜੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਡਰਾਈਵਰ ਦੀ ਲੱਤ ਟੁੱਟ ਗਈ ਤੇ ਉਸ ਦੇ ਸਾਥੀ ਨੂੰ ਵੀ ਸੱਟਾਂ ਲੱਗੀਆਂ।
ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਨਿਹੰਗ ਬਾਬਾ ਅਮਨ ਸਿੰਘ ਦੇ ਗਰੁੱਪ ਦਾ ਹੈ।
ਪੀੜਤ ਮਨੋਜ ਪਾਸਵਾਨ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਕ ਚਿਕਨ ਸ਼ਾਪ ‘ਤੇ ਕੰਮ ਕਰਦਾ ਹੈ। ਉਹ ਦੁਪਹਿਰ ਨੂੰ ਬਾਰਡਰ ਤੋਂ ਸਿੰਘ ਪੋਲਟਰੀ ਫਾਰਮ ਤੋਂ ਆਪਣੀ ਗੱਡੀ ‘ਚ ਮੁਰਗੇ ਲੈ ਕੇ ਹੋਟਲਾਂ ‘ਚ ਸਪਲਾਈ ਦੇਣ ਜਾ ਰਿਹਾ ਸੀ।
ਅੰਦੋਲਨ ਸਥਾਨ ਦੇ ਕੋਲ ਉਸ ਨੂੰ ਨਿਹੰਗਾਂ ਨੇ ਰੋਕ ਲਿਆ ਤੇ ਮੁਫਤ ‘ਚ ਮੁਰਗਾ ਮੰਗਿਆ ਪਰ ਉਸ ਨੇ ਆਪਣੀ ਮਜਬੂਰੀ ਦੱਸਦਿਆਂ ਮਨ੍ਹਾ ਕਰ ਦਿੱਤਾ। ਇਸ ‘ਤੇ ਨਿਹੰਗਾਂ ਨੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਬੀੜੀ ਪੀਣ ਦਾ ਆਰੋਪ ਲਾਇਆ ਤੇ ਉਸ ਦੇ ਸਾਥੀ ਪੱਪੂ ਦੀ ਵੀ ਕੁੱਟਮਾਰ ਕੀਤੀ।