ਬਾਠ ਕੈਸਲ ‘ਚ ਰਿਸ਼ਵਤ ਲੈਂਦੇ ATP ਰਵੀ, ਭਾਜਪਾ ਨੇਤਾ ਅਰਵਿੰਦ ਮਿਸ਼ਰਾ ਤੇ 2 ਸ਼ਿਵਸੈਨਾ ਨੇਤਾ ਵਿਜੀਲੈਂਸ ਨੇ ਫੜੇ

0
447

ਜਲੰਧਰ | ਵਿਜੀਲੈਂਸ ਬਿਊਰੋ ਦੀ ਫਲਾਈਂਗ ਸਕੁਐਡ ਟੀਮ ਨੇ ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਬਾਠ ਕੈਸਲ ਦੇ ਮਾਲਕ ਤੋਂ ਵਸੂਲੀ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਨਗਰ ਨਿਗਮ ਦਾ ਸੁਪਰਡੈਂਟ ਰਵੀ ਪੰਕਜ, ਇਕ ਭਾਜਪਾ ਨੇਤਾ ਅਰਵਿੰਦ ਮਿਸ਼ਰਾ ਤੇ 2 ਹੋਰ ਵਿਅਕਤੀ ਅਸ਼ੀਸ਼ ਅਰੋੜਾ ਤੇ ਕੁਨਾਲ ਕੋਹਲੀ ਸ਼ਿਵਸੈਨਾ ਨਾਲ ਜੁੜੇ ਹਨ। ਇਨ੍ਹਾਂ ਸਾਰਿਆਂ ਤੋਂ ਬਾਠ ਕੈਸਲ ਦੇ ਕਾਰਜ ਸਥੱਲ ਤੋਂ ਹੀ ਪੁੱਛਗਿੱਛ ਕੀਤੀ ਜਾਂਦੀ ਰਹੀ। ਰਾਤੀਂ 12 ਵਜੇ ਤਕ ਇਨ੍ਹਾਂ ਸਭ ਤੋਂ ਪੁੱਛਗਿੱਛ ਹੋਈ।

ਬਾਰ ਕੈਸਲ ਦੇ ਮਾਲਕ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਚਾਰੋਂ ਆਰੋਪੀ ਪਾਰਕਿੰਗ ਨੂੰ ਮੁੱਦਾ ਲੈ ਕੇ ਉਸਨੂੰ ਬਲੈਕਮੇਲ ਕਰਦੇ ਰਹੇ। ਉਨ੍ਹਾਂ ਤੋਂ 10 ਲੱਖ ਦੀ ਮੰਗ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ 2 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ ਤੇ ਮੰਗਵਾਰ ਸ਼ਾਮ ਨੂੰ ਇਨ੍ਹਾਂ ਨੂੰ ਬਾਕੀ 8 ਲੱਖ ਰੁਪਏ ਦੇਣ ਲਈ ਬੁਲਾਇਆ ਗਿਆ ਸੀ। ਇਨ੍ਹਾਂ ਦੀ ਬਲੈਕਮੇਕਿੰਗ ਤੋਂ ਪ੍ਰੇਸ਼ਾਨ ਹੋ ਕੇ ਬਾਰ ਕੈਸਲ ਦੇ ਮਾਲਕ ਨੇ ਵਿਜੀਲੈਂਸ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਵਿਜੀਲੈਂਸ ਦੀ ਫਲਾਈਂਗ ਸਕੁਐਡ ਨੇ ਸ਼ਾਮ ਤੋਂ ਹੀ ਇਥੇ ਡੇਰਾ ਲਗਾ ਲਿਆ ਸੀ ਤੇ ਜਿਵੇਂ ਹੀ ਇਹ ਲੋਕ ਪੈਸੇ ਲੈਣ ਲਈ ਪਹੁੰਚੇ ਤਾਂ ਇਨ੍ਹਾਂ ਨੂੰ ਫੜ ਲਿਆ ਗਿਆ।

ਰਾਤ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਰੇ ਸਬੂਤ ਇਕੱਠੇ ਕਰਦੀ ਰਹੀ। ਵਿਜੀਲੈਂਸ ਅਨੁਸਾਰ 4 ਲੋਕਾਂ ਨੂੰ ਫੜ ਕੇ 8 ਲੱਖ ਦੀ ਬਰਾਮਦਗੀ ਕਰ ਲਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬਾਠ ਕੈਸਲ ਪਰਿਸਰ ਵਿਚ ਨਿਰਮਾਣ ਜ਼ਿਆਦਾ ਹੋਇਆ ਹੈ ਤੇ ਇਸ ਵਜ੍ਹਾ ਨਾਲ ਪਾਰਕਿੰਗ ਲਈ ਮੁਸ਼ਕਲ ਸੀ ਤਾਂ ਸਾਰਿਆਂ ਨੂੰ ਮੁੱਦਾ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਗਈ ਸੀ।