ਵਿਜੀਲੈਂਸ ਬਿਊਰੋ ਬਠਿੰਡਾ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਇੱਕ ASI ਅਤੇ ਦੋ ਹੌਲਦਾਰ ਰੰਗੇ ਹੱਥੀ ਕੀਤੇ ਕਾਬੂ

0
4030

ਬਠਿੰਡਾ – ਥਾਣਾ ਤਲਵੰਡੀ ਸਾਬੋ ‘ਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ‘ਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ | ਪਰ ਉਸ ਆਦਮੀ ਨੂੰ ਫਾਇਦਾ ਦੇਣ ਲਈ ASI ਵਲੋਂ 45 ਹਾਜ਼ਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਪਰ 40 ਹਜ਼ਾਰ ਰੁਪਏ ਦੇਣ ਦੀ ਸਹਿਮਤੀ ਬਣ ਜਾਂਦੀ ਹੈ | ਦਸਣਯੋਗ ਹੈ ਕਿ ਪਰਿਵਾਰ ਵਲੋਂ 20 ਹਜ਼ਾਰ ਰੁਪਏ ਰਿਸ਼ਵਤ ਦੇ ਦਿੱਤੀ ਜਾਂਦੀ ਹੈ | ਜੋ ਕਿ ਦੋ ਹੌਲਦਾਰਾਂ ਵਲੋਂ ਲੈ ਲਈ ਜਾਂਦੀ ਹੈ ਤੇ ਇਹ ਰਕਮ ASI ਦੇ ਕਵਾਟਰ ‘ਚੋਂ ਹੀ ਬਰਾਮਦ ਵੀ ਕੀਤੀ ਜਾਂਦੀ ਹੈ | ਇਸਦੇ ਨਾਲ ਹੀ 5 ਲੀਟਰ ਨਾਜਾਇਜ਼ ਸਰਾਬ ਵੀ ਬਰਾਮਦ ਕੀਤੀ ਗਈ | ਵਿਜੀਲੈਂਸ ਬਿਊਰੋ ਨੇ ਦੋ ਹੌਲਦਾਰ ਅਤੇ ਇੱਕ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੀੜਤਾਂ ਨੇ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ‘ਤੇ ਸੰਤੁਸ਼ਟੀ ਜਤਾਈ ਹੈ |