ਵਿਧਾਨ ਸਭਾ ਸੈਸ਼ਨ : ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸੋਧ ਬਿੱਲ ਦਾ ਕੀਤਾ ਵਿਰੋਧ, ਕਿਹਾ ਸਰਕਾਰ ਵਾਪਸ ਲਵੇ ਬਿੱਲ

0
86

ਚੰਡੀਗੜ੍ਹ| ਅੱਜ ਵਿਧਾਨ ਸਭ ਸੈਸ਼ਨ ਦਾ ਦੂਜਾ ਦਿਨ ਹੈ। ਅੱਜ ਕਈ ਗੰਭੀਰ ਮੁੱਦਿਆਂ ਉਤੇ ਵਿਚਾਰ ਚਰਚਾ ਹੋਈ। ਸਭ ਤੋਂ ਅਹਿਮ ਮੁੱਦਾ ਗੁਰਦੁਆਰਾ ਸੋਧ ਬਿੱਲ ਦਾ ਸੀ। ਜਿਸ ਅਨੁਸਾਰ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਕਿਸੇ ਇਕ ਚੈਨਲ ਨੂੰ ਨਾ ਦੇ ਕੇ ਸਾਰਿਆਂ ਨੂੰ ਇਸਦਾ ਪ੍ਰਸਾਰਣ ਕਰਨ ਦੇਣ ਬਾਰੇ ਬਿੱਲ ਸੀ।

ਇਸ ਉਤੇ ਹੁੰਦੀ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੋਧ ਬਿੱਲ ਦਾ ਵਿਰੋਧ ਕੀਤਾ। ਅਕਾਲੀ ਦਲ ਨੇ ਕਿਹਾ ਕਿ ਇਹ ਬਿੱਲ ਸਰਕਾਰ ਦੀ ਧਾਰਮਿਕ ਮਾਮਲਿਆਂਂ ਵਿਚ ਦਖਲਅੰਦਾਜ਼ੀ ਨੂੰ ਦਰਸਾਉਂਦਾ ਹੈ। ਇਸ ਲਈ ਅਕਾਲੀ ਦਲ ਇਸਦਾ ਵਿਰੋਧ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਨੇ ਵੀ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕੀਤਾ ਹੈ।