Video : ਕਾਮੇਡੀਅਨ ਕੁਨਾਲ ਕਾਮਰਾ ਨੇ ਹਵਾਈ ਜਹਾਜ਼ ‘ਚ ਪੱਤਰਕਾਰ ਅਰਨਬ ਨੂੰ ਕਿਹਾ ਬੁਜ਼ਦਿਲ, ਅਰਨਬ ਚੁੱਪ

0
2133

ਨਵੀਂ ਦਿੱਲੀ . ਸੋਸ਼ਲ ਮੀਡੀਆ ਦੇ ਮਸ਼ਹੂਰ ਕਾਮੇਡੀਅਨ ਕੁਨਾਲ ਕਾਮਰਾ ਬਹੁਤ ਵਾਰ ਸੀਨੀਅਰ ਪੱਤਰਕਾਰ ਅਰਨਬ ਗੋਸਵਾਮੀ ਦੀ ਪੱਤਰਕਾਰਤਾ ‘ਤੇ ਸਵਾਲ ਚੁੱਕਦੇ ਹਨ। ਮੰਗਲਵਾਰ ਨੂੰ ਦੋਵੇਂ ਇੱਕੋ ਜਹਾਜ਼ ‘ਚ ਮੁੰਬਈ ਤੋਂ ਲਖਨਊ ਜਾ ਰਹੇ ਸਨ। ਕੁਨਾਲ ਕਾਮਰਾ ਆਪਣਾ ਮੋਬਾਇਲ ਲੈ ਕੇ ਅਰਨਬ ਗੋਸਵਾਮੀ ਕੋਲ ਗਏ ਅਤੇ ਅਰਨਬ ਤੋਂ ਅਰਨਬ ਦੇ ਅੰਦਾਜ਼ ‘ਚ ਹੀ ਕਈ ਸਵਾਲ ਪੁੱਛੇ। ਅਰਨਬ ਨੇ ਕੁਨਾਲ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਵੀਡੀਓ ‘ਚ ਕੁਨਾਲ ਨੇ ਜਵਾਬ ਨਾ ਦੇਣ ‘ਤੇ ਅਰਨਬ ਨੂੰ ਬੁਜ਼ਦਿਲ ਵੀ ਕਿਹਾ। ਕੁਨਾਲ ਨੇ 1.53 ਸੈਕੰਡ ਦਾ ਇਹ ਵੀਡੀਓ ਆਪਣੇ ਟਵਿੱਟਰ ਅਕਾਉਂਟ ‘ਤੇ ਸ਼ੇਅਰ ਕਰਦਿਆਂ ਲਿੱਖਿਆ ਇਹ ਮੈਂ ਆਪਣੇ ਹੀਰੋ ਵਾਸਤੇ ਕੀਤਾ ਹੈ, ਇਹ ਮੈਂ ਰੋਹਿਤ ਵੇਮੁਲਾ ਵਾਸਤੇ ਕੀਤਾ ਹੈ। ਕੁੱਝ ਦੇਰ ‘ਚ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।


ਵੀਡੀਓ ਵਾਇਰਲ ਹੋਣ ਤੋਂ ਕੁੱਝ ਘੰਟੇ ਬਾਅਦ ਕੁਨਾਲ ਨੇ ਟਵਿੱਟਰ ‘ਤੇ ਹੀ ਆਪਣਾ ਬਿਆਨ ਜਾਰੀ ਕੀਤਾ। ਕੁਨਾਲ ਨੇ ਲਿੱਖਿਆ- ਮੈਂ ਸਿਰਫ ਅਰਨਬ ਤੋਂ ਕੁੱਝ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਉਂਝ ਹੀ ਜਿਵੇਂ ਰਿਪਲਿਕ ਦੇ ਪੱਤਰਕਾਰ ਲੋਕਾਂ ਤੋਂ ਪੁੱਛਦੇ ਹਨ ਪਰ ਉਹਨਾਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਹ ਸਾਰਾ ਕੁੱਝ ਮੈਂ ਆਪਣੇ ਹੀਰੋ ਰੋਹਿਤ ਵੇਮੁਲਾ ਵਾਸਤੇ ਕੀਤਾ ਹੈ ਕਿਉਂਕਿ ਅਰਨਬ ਨੇ ਰੋਹਿਤ ਦੀ ਮਾਂ ਨੂੰ ਆਪਣੇ ਸਟੂਡੀਓ ‘ਚ ਬੁਲਾ ਕੇ ਉਸ ਦਾ ਜਾਤ ਬਾਰੇ ਸਵਾਲ ਕੀਤੇ ਸਨ। ਮੈਂ ਆਪਣੇ ਇਸ ਵਰਤਾਰੇ ਬਾਰੇ ਦੋਹਾਂ ਪਾਇਲਟ, ਜਹਾਜ਼ ਦੇ ਕਰੂ ਮੈਂਬਰ ਅਤੇ ਹੋਰ ਸਾਰੇ ਮੁਸਾਫਰਾਂ ਤੋਂ ਮੁਆਫੀ ਵੀ ਮੰਗਦਾ ਹਾਂ ਸਿਰਫ ਇੱਕ ਨੂੰ ਛੱਡ ਕੇ।


ਕੁਨਾਲ ਕਾਮਰਾ ਇੰਜੀਨੀਅਰ ਹਨ ਅਤੇ ਉਹਨਾਂ ਨੇ ਸਟੈਂਡਅਪ ਕਾਮੇਡੀ ਨੂੰ ਆਪਣਾ ਪੇਸ਼ਾ ਬਣਾਇਆ ਹੈ। ਉਹ ਪੂਰੇ ਮੁਲਕ ‘ਚ ਸ਼ੋਅ ਕਰਦੇ ਹਨ ਅਤੇ ਜ਼ਿਆਦਾਤਰ ਉਹਨਾਂ ਦੇ ਸ਼ੋਅ ਰਾਜਨੀਤੀ ਅਤੇ ਪੱਤਰਕਾਰਤਾ ਦੇ ਮਾੜੇ ਵਰਤਾਰੇ ‘ਤੇ ਅਧਾਰਤ ਹੁੰਦੇ ਹਨ।

Note :
ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ ‘news updates’ ਮੈਸੇਜ ਕਰੋ।
ਸਾਨੂੰ ਟਵਿੱਟਰ ‘ਤੇ ਫਾਲੋ ਕਰਨ ਲਈ ਲਿੰਕ ‘ਤੇ ਕਲਿੱਕ ਕੀਤਾ ਜਾ ਸਕਦਾ ਹੈ।
Facebook ‘ਤੇ ਅਪਡੇਟਸ ਲਈ ਸਾਡੇ ਪੇਜ ਨੂੰ ਲਾਇਕ ਕਰੋ।
PunjabiBulletin ਸਾਡਾ ਇੰਸਟਾਗ੍ਰਾਮ ਅਕਾਉਂਟ ਹੈ।