ਅੰਮ੍ਰਿਤਸਰ | ਅੱਜ ਤੜਕੇ ਪੰਜਾਬੀ ਗਾਇਕ ਦਿਲਜਾਨ ਦੀ ਗੱਡੀ ਡਿਵਾਇਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ ਅੰਮ੍ਰਿਤਸਰ ਤੋਂ ਕਰਤਾਰਪੁਰ ਆਪਣੇ ਘਰ ਆ ਰਹੇ ਸਨ।
ਗਾਇਕੀ ਦੇ ਖੇਤਰ ਵਿੱਚ ਛੋਟੀ ਉਮਰ ਵਿੱਚ ਹੀ ਨਾਂ ਬਣਾਉਣ ਵਾਲੇ ਦਿਲਜਾਨ ਨਾਲ ਪੰਜਾਬੀ ਬੁਲੇਟਿਨ ਦੀ ਪੱਤਰਕਾਰ ਮਨਪ੍ਰੀਤ ਕੌਰ ਨੇ ਪਿਛਲੇ ਇੱਕ ਮਹੀਨੇ ਵਿੱਚ ਉਨ੍ਹਾਂ ਨਾਲ 2 ਵਾਰ ਇੰਟਰਵਿਊ ਕੀਤਾ ਸੀ। ਦੋਵੇਂ ਵਾਰ ਮਾਹੌਲ ਗਮਗੀਨ ਸੀ। ਇੱਕ ਵਾਰ ਉਹ ਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ਅਤੇ ਦੂਜੀ ਵਾਰ ਦਿਲਜਾਨ ਨਾਲ ਗੱਲ ਸ਼ਾਸ਼ਤਰੀ ਗਾਇਕ ਬੀਐਸ ਨਾਰੰਗ ਦੇ ਸੰਸਕਾਰ ਵੇਲੇ ਹੋਈ ਸੀ।
ਸੁਣੋ, ਆਖਰੀ ਇੰਟਰਵਿਊ
ਦਿਲਜਾਨ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਜਾ ਰਹੇ ਸਨ। ਜੰਡਿਆਲਾ ਗੁਰੂ ਕੋਲ ਹਾਦਸਾ ਹੋ ਗਿਆ। ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਦਿਲਜਾਨ ਕਰਤਾਰਪੁਰ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਨ੍ਹਾਂ ਦੀ ਕਾਰ ਦੇ ਡਿਵਾਇਡਰ ਨਾਲ ਟਕਰਾਉਣ ਨਾਲ ਹੋਇਆ। ਪੁਲਿਸ ਫਿਲਹਾਲ ਪੋਸਟ ਮਾਰਟਮ ਕਰਵਾ ਰਹੀ ਹੈ। ਹਾਦਸਾ ਤੜਕੇ ਪੌਣੇ 4 ਵਜੇ ਦਾ ਦੱਸਿਆ ਜਾ ਰਿਹਾ ਹੈ।
ਦਿਲਜਾਨ ਦੇ ਪਿਤਾ ਮਦਨ ਮਡਾਰ ਨੇ ਦੱਸਿਆ ਕਿ 2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ। ਇਸੇ ਸਿਲਸਿਲੇ ਵਿੱਚ ਉਹ ਅੰਮ੍ਰਿਤਸਰ ਵਿੱਚ ਮੀਟਿੰਗ ਕਰਨ ਗਏ ਸਨ। ਦੇਰ ਰਾਤ ਉਹ ਆਪਣੀ ਮਹਿੰਦਰਾ ਕੇਯੂਡੀ ਗੱਡੀ ਵਿੱਚ ਵਾਪਸ ਆ ਰਹੇ ਸਨ ਕਿ ਹਾਦਸਾ ਹੋ ਗਿਆ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)