Video : ਭਾਰਤੀ ਹਾਕੀ ਟੀਮ ਸੈਮੀਫਾਇਨਲ ‘ਚ ਬੈਲਜੀਅਮ ਤੋਂ ਹਾਰੀ, ਖਿਡਾਰੀ ਦੇ ਪਿਤਾ ਬੋਲੇ- ਬ੍ਰਾਂਜ ਮੈਡਲ ਜ਼ਰੂਰ ਜਿੱਤੇਗੀ ਟੀਮ

0
2040

ਟੋਕੀਓ/ਜਲੰਧਰ | ਚਾਰ ਦਹਾਕਿਆਂ ਤੋਂ ਬਾਅਦ ਸੈਮੀਫਾਇਨਲ ਵਿੱਚ ਪਹੁੰਚੀ ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ ਹੈ।

ਭਾਰਤੀ ਸਮੇਂ ਮੁਤਾਬਿਕ ਮੰਗਲਵਾਰ ਸਵੇਰੇ 7 ਵਜੇ ਤੋਂ ਹੋਏ ਸੈਮੀਫਾਇਨਲ ਮੈਚ ਵਿੱਚ ਬੈਲਜੀਅਮ ਦੀ ਟੀਮ ਨੇ ਭਾਰਤੀ ਟੀਮ ਨੂੰ 5-2 ਨਾਲ ਹਰਾ ਦਿੱਤਾ ਹੈ।

ਭਾਰਤੀ ਟੀਮ ਹੁਣ ਦੂਜੇ ਸੈਮੀਫਾਇਨਲ ਵਿੱਚ ਹਾਰਨ ਵਾਲੀ ਟੀਮ ਨਾਲ ਬ੍ਰਾਂਜ ਮੈਡਲ ਲਈ 5 ਅਗਸਤ ਨੂੰ ਮੈਚ ਖੇਡੇਗੀ। ਭਾਰਤੀ ਟੀਮ ਵਿੱਚ ਜਲੰਧਰ ਤੋਂ 4 ਖਿਡਾਰੀ ਹਨ। ਤਿੰਨ ਖਿਡਾਰੀ ਤਾਂ ਇੱਕੋ ਇਲਾਕੇ ਮਿੱਠਾਪੁਰ ਦੇ ਹੀ ਹਨ।

ਮਿੱਠਾਪੁਰ ਦੇ ਖਿਡਾਰੀ ਵਰੁਣ ਦੇ ਪਿਤਾ ਨਾਲ ਪੰਜਾਬੀ ਬੁਲੇਟਿਨ ਦੀ ਟੀਮ ਵੱਲੋਂ ਮੈਚ ਤੋਂ ਬਾਅਦ ਖਾਸ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਦੋਵੇਂ ਟੀਮਾਂ ਚੰਗਾ ਖੇਡੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਭਾਰਤੀ ਟੀਮ ਬ੍ਰਾਂਜ ਮੈਡਲ ਜ਼ਰੂਰ ਜਿੱਤੇਗੀ।

ਵੇਖੋ, ਵੀਡੀਓ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)