9 ਦਸੰਬਰ ਨੂੰ ਵਿਆਹ ਕਰਵਾਉਣਗੇ ਵਿੱਕੀ ਤੇ ਕੈਟਰੀਨਾ, ਫੋਨ ਲਿਜਾਣ ‘ਤੇ ਹੋਵੇਗੀ ਪਾਬੰਦੀ, ਇਸ ਤੋਂ ਇਲਾਵਾ…

0
1724

ਨਵੀਂ ਦਿੱਲੀ | ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫੈਨਜ਼ ਉਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਬੇਤਾਬ ਹਨ।

ਦੂਜੇ ਪਾਸੇ ਵਿੱਕੀ ਤੇ ਕੈਟ ਦੇ ਵਿਆਹ ਨਾਲ ਜੁੜੀਆਂ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਹੁਣ ਤੱਕ ਇਸ ਜੋੜੇ ਨੇ ਕਿਸੇ ਖਬਰ ਦੀ ਪੁਸ਼ਟੀ ਨਹੀਂ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਵਿੱਕੀ ਤੇ ਕੈਟਰੀਨਾ 9 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਅਜਿਹੇ ‘ਚ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।

ਦੂਜੇ ਪਾਸੇ ਇਸ ਜੋੜੇ ਦੇ ਵਿਆਹ ਵਿੱਚ ਪ੍ਰਾਈਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਹੁਣ ਇਕ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਹੈ। ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਵਿਆਹ ਦੀਆਂ ਫੋਟੋਆਂ ਲੀਕ ਨਾ ਹੋਣ, ਇਸ ਦੇ ਲਈ ਮੋਬਾਇਲ ਫੋਨ ਲਿਜਾਣ ‘ਤੇ ਪਾਬੰਦੀ ਲਗਾਈ ਗਈ ਹੈ। ਅਜਿਹਾ ਕਰਨ ਪਿੱਛੇ ਇਕ ਵੱਡਾ ਕਾਰਨ ਵੀ ਸਾਹਮਣੇ ਆਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਤੇ ਵਿੱਕੀ ਦੀਆਂ ਤਸਵੀਰਾਂ ਇਕ ਅੰਤਰਰਾਸ਼ਟਰੀ ਮੈਗਜ਼ੀਨ ਵੱਲੋਂ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਵਿਆਹ ਵਿੱਚ ਵਧੇਰੇ ਪ੍ਰਾਈਵੇਸੀ ਬਣਾਉਣ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ਦੇ ਆਲੇ-ਦੁਆਲੇ ਡਰੋਨ ਉਡਾਉਣ ਦੀ ਸਖਤ ਮਨਾਹੀ ਹੈ। ਜੇਕਰ ਕੋਈ ਡਰੋਨ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ