ਦੋ ਰਾਜਧਾਨੀਆਂ ਵਾਲਾ ਦੇਸ਼ ਦਾ 5ਵਾਂ ਰਾਜ ਬਣਿਆ ਉਤਰਾਂਖੰਡ

0
504

ਨਵੀਂ ਦਿੱਲੀ. ਉੱਤਰਾਖੰਡ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ, ਜਿਸ ਕੋਲ ਇਕ ਤੋਂ ਵੱਧ ਰਾਜਧਾਨੀਆਂ ਹਨ। ਆਂਧ੍ਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਿਚ ਵੀ 2 ਰਾਜਧਾਨੀਆਂ ਹਨ। ਗੈਰਸੈਂਣ ਵੀ ਹੁਣ ਰਾਜਧਾਨੀ ਦੇ ਰੂਪ ‘ਚ ਰਾਸ਼ਟਰੀ ਪੱਧਰ ‘ਤੇ ਆ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵਿੰਦਰ ਸਿੰਘ ਰਾਵਤ ਨੇ ਬਜਟ ਪੇਸ਼ ਕਰਨ ਦੌਰਾਨ ਚਮੌਲੀ ਜਿਲ੍ਹਾਂ ਗੈਰਸੈਂਣ ਨੂੰ ਗਰਮੀਆਂ ਦੀ ਰਾਜਧਾਨੀ ਬਣਾਉਣ ਦੀ ਘੋਸ਼ਣਾ ਕੀਤੀ। ਉਹਨਾਂ ਕਿਹਾ ਕਿ ਇਸ ਇਤਿਹਾਸਿਕ ਘੋਸ਼ਣਾ ਬਾਰੇ ਉਹਨਾਂ ਦੀ ਕੈਬਨਿਟ ਦੇ ਕਈ ਸਹਿਯੋਗੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ।

ਵੱਖਰੇ ਰਾਜ ਦੇ ਤੌਰ ਤੇ ਸਾਹਮਣੇ ਆਉਣ ਤੋਂ ਬਾਅਦ ਸਥਾਈ ਰਾਜਧਾਨੀ ਨੂੰ ਲੈ ਕੇ ਉੱਤਰਾਖੰਡ ਵਿੱਚ ਪਿਛਲੇ 20 ਸਾਲਾਂ ਤੋਂ ਚਰਚਾ ਹੁੰਦੀ ਆ ਰਹੀ ਸੀ, ਪਰੰਤੂ ਇਸਨੂੰ ਅੱਜ ਤੱਕ ਸਥਾਈ ਰਾਜਧਾਨੀ ਨਹੀਂ ਮਿਲ ਸਕੀ। ਦੇਹਰਾਦੂਨ ਰਾਜ ਦੀ ਰਾਜਧਾਨੀ ਹੈ, ਪਰ ਉਹ ਅਜੇ ਵੀ ਅਸਥਾਈ ਰਾਜਧਾਨੀ ਹੈ। ਗੈਰਸੈਂਣ ਨੂੰ ਰਾਜਧਾਨੀ ਬਣਾਉਣ ਦੀ ਮੰਗ ਨਵੀਂ ਨਹੀਂ ਹੈ। ਰਾਜ ਆਂਦੋਲਨ ਦੇ ਸਮੇਂ ਵੀ ਹੀ ਗੈਰਸੈਂਣ ਨੂੰ ਹੀ ਰਾਜਧਾਨੀ ਬਣਾਉਣ ਦੀ ਮੰਗ ਕੀਤੀ ਗਈ ਸੀ। ਹੁਣ ਉੱਤਰਖੰਡ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ, ਜਿਸ ਦੀਆਂ 2-2 ਰਾਜਧਾਨੀਆਂ ਹਨ। ਦੇਹਰਾਦੂਨ ਤੇ ਗਰਮੀਆਂ ਲਈ ਹੁਣ ਗੈਰਸੈਂਣ ਨੂੰ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।