ਉੱਤਰਾਖੰਡ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉੱਤਰਕਾਸ਼ੀ ‘ਚ ਸ਼ਨੀਵਾਰ ਰਾਤ ਬਿਜਲੀ ਡਿੱਗਣ ਕਾਰਨ ਖੱਟੂ ਖਾਲ ਦੇ ਜੰਗਲ ‘ਚ 350 ਤੋਂ ਵੱਧ ਬੱਕਰੀਆਂ ਦੀ ਮੌਤ ਹੋ ਗਈ।
ਇਹ ਘਟਨਾ ਡੁੰਡਾ ਬਲਾਕ ਦੇ ਕੋਲ ਉਸ ਵੇਲੇ ਵਾਪਰੀ ਜਦੋਂ ਪਟਵਾਰੀ ਬਲਾਕ ਦੇ ਬਾਰਸੂ ਪਿੰਡ ਦਾ ਸੰਜੀਵ ਰਾਵਤ ਆਪਣੇ ਦੋਸਤਾਂ ਨਾਲ ਭਾਰੀ ਮੀਂਹ ਅਤੇ ਹਨੇਰੀ ਦਰਮਿਆਨ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਲਈ ਭੇਡਾਂ ਅਤੇ ਬੱਕਰੀਆਂ ਲੈ ਕੇ ਜਾ ਰਿਹਾ ਸੀ। ਅਚਾਨਕ ਬਿਜਲੀ ਡਿੱਗੀ ਤੇ ਕਰੀਬ 350 ਬੱਕਰੀਆਂ ਦੀ ਮੌਤ ਹੋ ਗਈ।