ਮੋਗਾ (ਤਨਮਯ) | ਪੁਲਿਸ ਨੇ ਇੱਕ ਅਜਿਹੇ ਸ਼ਾਤਿਰ ਨੂੰ ਫੜ੍ਹਿਆ ਹੈ ਜਿਸ ਦੀ ਕਹਾਣੀ ਸੁਣ ਕਿ ਤੁਸੀਂ ਹੈਰਾਨ ਰਹਿ ਜਾਓਗੇ।
ਮੋਗਾ ਦੇ ਕਸਬਾ ਸਮਾਲਸਰ ਦਾ ਰਹਿਣ ਵਾਲਾ ਇਹ ਅਰੋਪੀ ਦਿਨ ਵਿੱਚ ਤਾਂ ਵਿਆਹ-ਸ਼ਾਦੀਆਂ ‘ਚ ਵੇਟਰ ਦਾ ਕੰਮ ਕਰਦਾ ਸੀ। ਰਾਤ ਹੁੰਦਿਆਂ ਹੀ ਆਪਣੇ ਘਰ ਵਿੱਚ ਹੀ ਜਾਅਲੀ ਨੋਟ ਛਾਪਿਆ ਕਰਦਾ ਸੀ।
ਪੁਲਿਸ ਨੂੰ ਇਸ ਅਰੋਪੀ ਤੋਂ ਪੰਜਾਹ ਹਜ਼ਾਰ ਦੀ ਜਾਅਲੀ ਕਰੰਸੀ, ਸਕੈਨਰ, ਪ੍ਰਿੰਟਰ ਬਰਾਮਦ ਹੋਇਆ ਹੈ।
ਡੀਐੱਸਪੀ ਬਾਘਾਪੁਰਾਣਾ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅਰੋਪੀ ਪਿਛਲੇ ਢਾਈ-ਤਿੰਨ ਸਾਲ ਤੋਂ ਜਾਅਲੀ ਕਰੰਸੀ ਬਣਾਉਂਦਾ ਸੀ।
ਉਹ 100 ਅਤੇ 200 ਰੁਪਏ ਦੀ ਜਾਅਲੀ ਕਰੰਸੀ ਛਾਪਦਾ ਸੀ। ਇਨ੍ਹਾਂ ਨੋਟਾਂ ਨੂੰ ਸਬਜੀ ਅਤੇ ਫਰੂਟ ਵਾਲਿਆਂ ਕੋਲ ਚਲਾਉਂਦਾ ਸੀ।
ਥੋੜ੍ਹਾ ਸਮਾਨ ਖਰੀਦ ਕੇ ਨਕਲੀ ਨੋਟ ਦੇ ਕੇ ਬਾਕੀ ਪੈਸੇ ਅਸਲੀ ਲੈ ਲੈਂਦਾ ਸੀ। ਉਹ ਤੱਕ ਉਹ ਤਿੰਨ ਲੱਖ ਰੁਪਏ ਜਾਅਲੀ ਛਾਪ ਚੁੱਕਿਆ ਹੈ।
ਆਰੋਪੀ ਦਾ ਕਹਿਣਾ ਹੈ ਕਿ ਪਿਛਲੇ ਢਾਈ ਤਿੰਨ ਸਾਲ ਤੋਂ ਜਾਅਲੀ ਕਰੰਸੀ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਉਸ ਦੇ ਨਾਲ ਇੱਕ ਠੱਗੀ ਹੋਈ ਸੀ ਜਿਸ ਕਰਕੇ ਉਹ ਇਹ ਕੰਮ ਕਰਨ ਲਈ ਮਜਬੂਰ ਹੋ ਗਿਆ ਸੀ।